ਗੈਸ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ
ਮਾੜੀ ਜੀਵਨ ਸ਼ੈਲੀ
ਅੱਜਕਲ ਖਰਾਬ ਜੀਵਨ ਸ਼ੈਲੀ ਕਾਰਨ ਲੋਕਾਂ ਨੂੰ ਅਕਸਰ ਗੈਸ ਦੀ ਸਮੱਸਿਆ ਰਹਿੰਦੀ ਹੈ।
ਪੇਟ ਫੁੱਲਣਾ ਆਮ ਸਮੱਸਿਆ
ਗੈਸ ਦੀ ਸਮੱਸਿਆ ਕਾਰਨ ਪੇਟ ਫੁੱਲਣ ਲੱਗਦਾ ਹੈ ਅਤੇ ਛਾਤੀ ਚ ਦਰਦ ਵੀ ਹੁੰਦਾ ਹੈ।
ਕੁਝ ਤਰੀਕੇ ਅਪਣਾਓ
ਅਜਿਹੇ ਚ ਗੈਸ ਤੋਂ ਰਾਹਤ ਪਾਉਣ ਦੇ ਕਈ ਤਰੀਕੇ ਵੀ ਹੁੰਦੇ ਹਨ। ਇਨ੍ਹਾਂ ਤਰੀਕਿਆਂ ਬਾਰੇ ਜਾਨਣਾ ਬਹੁਤ ਜ਼ਰੂਰੀ ਹੈ।
Credit:
ਐਪਲ ਸਾਈਡਰ ਵਿਨੇਗਰ
ਗੈਸ ਤੋਂ ਪਰੇਸ਼ਾਨ ਹੋ ਤਾਂ ਐਪਲ ਸਾਈਡਰ ਵਿਨੇਗਰ ਦੀ ਵਰਤੋਂ ਕਰ ਸਕਦੇ ਹੋ। ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚੱਮਚ ਐਪਲ ਸਾਈਡਰ ਵਿਨੇਗਰ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
ਹੀਂਗ
ਗੈਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਹੀਂਗ ਦੀ ਵਰਤੋਂ ਫਾਇਦੇਮੰਦ ਹੈ। ਇੱਕ ਗਲਾਸ ਕੋਸੇ ਪਾਣੀ ਵਿੱਚ ਹੀਂਗ ਮਿਲਾ ਕੇ ਪੀਣ ਨਾਲ ਮਿੰਟਾਂ ਚ ਆਰਾਮ ਮਿਲਦਾ ਹੈ।
ਜੀਰਾ ਪਾਊਡਰ
ਤੁਸੀਂ ਗੈਸ ਕਾਰਨ ਹੋਣ ਵਾਲੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਇਕ ਗਲਾਸ ਪਾਣੀ ਚ ਅੱਧਾ ਚਮਚ ਜੀਰਾ ਪਾਊਡਰ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
ਦਾਲਚੀਨੀ
ਦਾਲਚੀਨੀ ਬਹੁਤ ਫਾਇਦੇਮੰਦ ਹੁੰਦੀ ਹੈ। ਅੱਧਾ ਚੱਮਚ ਦਾਲਚੀਨੀ ਨੂੰ ਪਾਣੀ ਚ ਮਿਲਾ ਕੇ ਪੀਣ ਨਾਲ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਤੁਲਸੀ
ਜੇਕਰ ਤੁਸੀਂ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਤੁਲਸੀ ਦਾ ਪਾਣੀ ਉਬਾਲ ਕੇ ਪੀਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਹ ਮਿੰਟਾਂ ਵਿੱਚ ਪ੍ਰਭਾਵੀ ਹੋ ਜਾਂਦਾ ਹੈ।
ਕਾਲਾ ਲੂਣ
ਗੈਸ ਹੋਣ ਤੇ ਗਰਮ ਪਾਣੀ ਚ ਕਾਲਾ ਨਮਕ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਦਰਦ ਤੋਂ ਰਾਹਤ ਮਿਲਦੀ ਹੈ।
View More Web Stories