ਸਰਦੀਆਂ 'ਚ ਕਿਵੇਂ ਕਰੀਏ ਅੱਖਾਂ ਦੀ ਸੰਭਾਲ
ਠੰਡ ਦਾ ਅਸਰ
ਸਰਦੀਆਂ ਵਿੱਚ ਆਪਣੇ ਸ਼ਰੀਰ ਦੇ ਹੋਰਨਾਂ ਅੰਗਾਂ ਦੇ ਨਾਲ ਨਾਲ ਅੱਖਾਂ ਦੀ ਸੰਭਾਲ ਕਰਨਾ ਬਿਲਕੁਲ ਨਾ ਭੁੱਲੋ। ਅਜਿਹੀ ਗਲਤੀ ਭਾਰੀ ਪੈ ਸਕਦੀ ਹੈ।
ਨਮੀ ਬਣਾਈ ਰੱਖੋ
ਅੱਖਾਂ ਨੂੰ ਸੁੱਕਣ ਨਾ ਦਿਓ। ਨਮੀ ਬਣਾ ਕੇ ਰੱਖੋ। ਇਸਦੇ ਲਈ ਆਈ-ਡ੍ਰੋਪਸ ਜ਼ਰੂਰ ਪਾਓ।
ਸਰਦ ਹਵਾਵਾਂ
ਸਰਦ ਹਵਾਵਾਂ ਤੇ ਬਰਫਬਾਰੀ ਬਹੁਤ ਬੁਰਾ ਅਸਰ ਪਾਉਂਦੀਆਂ ਹਨ। ਬਚਾਅ ਲਈ UV ਪ੍ਰੋਟਕਸ਼ਨ ਵਾਲੇ ਸਨਗਲਾਸ ਲਗਾਓ।
ਭਰਪੂਰ ਵਿਟਾਮਿਨ
ਆਪਣੀ ਡਾਈਟ ਦਾ ਧਿਆਨ ਰੱਖੋ। ਵਿਟਾਮਿਨ ਏ, ਸੀ, ਈ ਦੇ ਨਾਲ ਨਾਲ ਓਮੈਗਾ-3 ਫੈਟੀ ਐਸਿਡ ਨਾਲ ਭਰਪੂਰ ਪਦਾਰਥ ਖਾਓ।
ਹਾਈਡ੍ਰੇਸ਼ਨ
ਸਰਦੀਆਂ ਵਿੱਚ ਲੋਕ ਘੱਟ ਪਾਣੀ ਪੀਂਦੇ ਹਨ। ਇਹ ਨੁਕਸਾਨਦਾਇਕ ਹੈ। ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀ ਕੇ ਖੁਦ ਨੂੰ ਹਾਈਡ੍ਰੇਟ ਕਰਦੇ ਰਹੋ।
ਸਕਰੀਨ ਬ੍ਰੇਕ
ਜੇਕਰ ਲਗਾਤਾਰ ਮੋਬਾਇਲ ਜਾਂ ਲੈਪਟਾਪ ਦੇਖਦੇ ਹੋ ਤਾਂ 20 ਮਿੰਟ ਮਗਰੋਂ 20 ਸੈਕਿੰਡ ਲਈ ਬ੍ਰੇਕ ਜ਼ਰੂਰ ਲਓ। 20 ਫੁੱਟ ਦੂਰ ਕਿਸੇ ਚੀਜ਼ ਨੂੰ ਟਕਟਕੀ ਲਗਾ ਕੇ ਦੇਖੋ।
ਲਾਈਟ ਦਾ ਧਿਆਨ
ਘਰ ਜਾਂ ਦਫ਼ਤਰ ਕੰਮ ਕਰਦੇ ਸਮੇਂ ਲਾਈਟ ਦਾ ਧਿਆਨ ਰੱਖੋ। ਹਨ੍ਹੇਰੇ ਚ ਕੰਮ ਕਰਨ ਤੋਂ ਗੁਰੇਜ਼ ਕਰੋ।
ਸਰਜਰੀ
ਜੇਕਰ ਕੋਈ ਜ਼ਿਆਦਾ ਸਮੱਸਿਆ ਹੈ ਅਤੇ ਸਰਜਰੀ ਜ਼ਰੂਰੀ ਹੈ ਤਾਂ ਕਦੇ ਵੀ ਦੇਰੀ ਨਾ ਕਰੋ। ਖਾਸ ਕਰਕੇ ਮੋਤੀਆਬਿੰਦ ਵਰਗੇ ਕੇਸਾਂ ਵਿੱਚ।
View More Web Stories