ਸਰਦੀਆਂ ਵਿੱਚ ਬੱਚਿਆਂ ਦੀ ਇੰਝ ਕਰੋ ਦੇਖਭਾਲ
ਖੁਸ਼ਕ ਤੇ ਬੇਜਾਨ ਹੋ ਜਾਂਦੀ ਚਮੜੀ
ਸਰਦੀਆਂ ਦੇ ਮੌਸਮ ਵਿਚ ਬਜ਼ੁਰਗਾਂ ਦੀ ਚਮੜੀ ਖੁਸ਼ਕ ਤੇ ਬੇਜਾਨ ਹੋ ਜਾਂਦੀ ਹੈ, ਤਾਂ ਸੋਚੋ ਕਿ ਛੋਟੇ ਬੱਚਿਆਂ ਅਤੇ ਨਵਜੰਮੇ ਬੱਚਿਆਂ ਦੀ ਕੀ ਹਾਲਤ ਹੋਵੇਗੀ।
ਲਾਪਰਵਾਹੀ ਬਣਾ ਦਿੰਦੀ ਬੀਮਾਰ
ਬੱਚਿਆਂ ਦੀ ਚਮੜੀ ਨਾਜ਼ੁਕ, ਸੰਵੇਦਨਸ਼ੀਲ ਤੇ ਨਰਮ ਹੁੰਦੀ ਹੈ। ਠੰਡ ਚ ਬੱਚਿਆਂ ਦੀ ਦੇਖਭਾਲ ਔਖੀ ਹੋ ਜਾਂਦੀ ਹੈ, ਕਿਉਂਕਿ ਤੁਸੀਂ ਲਾਪਰਵਾਹੀ ਕਰਦੇ ਹੋ ਤਾਂ ਉਹ ਬੀਮਾਰ ਹੋ ਜਾਂਦੇ ਹਨ।
ਵਿਸ਼ੇਸ਼ ਦੇਖਭਾਲ ਦੀ ਲੋੜ
ਜੇਕਰ ਬੱਚੇ ਦਾ ਜਨਮ ਠੰਡੇ ਮੌਸਮ ਵਿੱਚ ਹੁੰਦਾ ਹੈ ਤਾਂ ਉਸ ਨੂੰ ਵਿਸ਼ੇਸ਼ ਦੇਖਭਾਲ ਦੀ ਲੋੜ ਹੈ। ਹਾਨੀਕਾਰਕ ਬੈਕਟੀਰੀਆ ਤੇ ਵਾਇਰਸ ਤੇਜ਼ੀ ਨਾਲ ਵਧਦੇ ਹਨ।
ਲਾਪਰਵਾਹੀ ਨਾਲ ਨੁਕਸਾਨ
ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ। ਇਸ ਲਈ ਲਾਪਰਵਾਹੀ ਬੱਚੇ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਤਾਪਮਾਨ 'ਤੇ ਖਾਸ ਧਿਆਨ ਦਿਓ
ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਰਦੀਆਂ ਚ ਸਿਹਤਮੰਦ ਰਹੇ ਤਾਂ ਤੁਹਾਨੂੰ ਉਸ ਦੇ ਸਰੀਰ ਦੇ ਤਾਪਮਾਨ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ।
ਗਰਮ ਕੱਪੜੇ ਪਾਓ
ਨਵਜੰਮੇ ਬੱਚਿਆਂ ਨੂੰ ਹਾਈਪੋਥਰਮੀਆ ਦਾ ਖ਼ਤਰਾ ਹੁੰਦਾ ਹੈ। ਸਰੀਰ ਦਾ ਤਾਪਮਾਨ ਘੱਟ ਜਾਂਦਾ ਹੈ। ਬੱਚੇ ਨੂੰ ਗਰਮ ਕੱਪੜੇ ਪਾ ਕੇ ਰੱਖੋ। ਹੱਥ, ਪੈਰ ਅਤੇ ਸਿਰ ਨੂੰ ਖਾਸ ਤੌਰ ਤੇ ਢੱਕ ਕੇ ਰੱਖੋ।
ਰੋਜ਼ ਨਾ ਨਹਾਓ
ਬਹੁਤ ਠੰਡੇ ਮੌਸਮ ਵਿੱਚ ਬੱਚੇ ਨੂੰ ਹਰ ਰੋਜ਼ ਨਾ ਨਹਾਓ। ਇੱਕ ਦਿਨ ਦੇ ਵਕਫੇ ਤੋਂ ਬਾਅਦ ਹੀ ਨਹਾਓ। ਨਹਾਉਂਦੇ ਸਮੇਂ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿਓ।
ਲੋਸ਼ਨ ਜਾਂ ਮਾਇਸਚਰਾਈਜ਼ਰ ਲਾਓ
ਤੁਸੀਂ ਰੋਜ਼ਾਨਾ ਬੇਬੀ ਸਕਿਨ ਕੇਅਰ ਲੋਸ਼ਨ ਜਾਂ ਮਾਇਸਚਰਾਈਜ਼ਰ ਲਗਾਓ। ਇਸ ਨਾਲ ਚਮੜੀ ਨਰਮ ਅਤੇ ਸਿਹਤਮੰਦ ਰਹੇਗੀ।
ਸਰੀਰ ਨੂੰ ਸਾਫ਼ ਕਰੋ
ਸੂਰਜ ਨਿਕਲਣ ਤੇ ਕੋਸੇ ਪਾਣੀ ਚ ਕੱਪੜਾ ਡੁਬੋ ਕੇ ਪਾਣੀ ਨੂੰ ਨਿਚੋੜੋ। ਬੱਚੇ ਦੇ ਪੂਰੇ ਸਰੀਰ ਨੂੰ ਸਾਫ਼ ਕਰੋ। ਫਿਰ ਸੁੱਕੇ ਤੌਲੀਏ ਨਾਲ ਪੂੰਝੋ ਤੇ ਮਾਇਸਚਰਾਈਜ਼ਰ ਲਗਾਓ।
View More Web Stories