ਕੈਲਸ਼ੀਅਮ ਦੀ ਘਾਟ ਨੂੰ ਇੰਝ ਪਛਾਣੋ 


2023/12/30 16:24:01 IST

ਪੌਸ਼ਟਿਕ ਤੱਤਾਂ ਦੀ ਲੋੜ 

    ਸਰੀਰ ਨੂੰ ਸਿਹਤਮੰਦ ਰਹਿਣ ਲਈ ਕਈ ਪੌਸ਼ਟਿਕ ਤੱਤਾਂ ਦੀ ਲੋੜ ਹੁੰਦੀ ਹੈ। ਇਹ ਵੱਖ-ਵੱਖ ਪੌਸ਼ਟਿਕ ਤੱਤ ਤੁਹਾਡੇ ਸਰੀਰ ਦੇ ਸਮੁੱਚੇ ਅਤੇ ਸਹੀ ਵਿਕਾਸ ਵਿੱਚ ਮਦਦ ਕਰਦੇ ਹਨ। 

ਸਿਹਤ ਲਈ ਜ਼ਰੂਰੀ 

    ਕੈਲਸ਼ੀਅਮ ਹੱਡੀਆਂ ਤੇ ਦੰਦਾਂ ਦੀ ਸਿਹਤ ਲਈ ਜ਼ਰੂਰੀ ਖਣਿਜ ਹੈ। ਇਹ ਨਸਾਂ ਦੇ ਕੰਮ, ਮਾਸਪੇਸ਼ੀ ਫੰਕਸ਼ਨ ਅਤੇ ਖੂਨ ਦੇ ਜੰਮਣ ਸਮੇਤ ਸਰੀਰਿਕ ਕਾਰਜਾਂ ਵਿੱਚ ਭੂਮਿਕਾ ਅਦਾ ਕਰਦਾ ਹੈ।

ਕਮੀ ਨਾਲ ਹੋ ਜਾਂਦੀ ਸਮੱਸਿਆ

    ਕੈਲਸ਼ੀਅਮ ਦੇ ਇਨ੍ਹਾਂ ਕਾਰਜਾਂ ਤੋਂ ਤੁਸੀਂ ਸਮਝ ਗਏ ਹੋਵੋਗੇ ਕਿ ਇਹ ਸਰੀਰ ਲਈ ਕਿੰਨਾ ਜ਼ਰੂਰੀ ਹੈ। ਜੇਕਰ ਸਰੀਰ ਚ ਇਸਦੀ ਕਮੀ ਹੋ ਜਾਵੇ ਤਾਂ ਸਮੱਸਿਆ ਪੈਦਾ ਕਰ ਸਕਦੀ ਹੈ। 

ਜਲਦੀ ਪਛਾਣ ਜ਼ਰੂਰੀ

    ਜ਼ਰੂਰੀ ਹੈ ਕਿ ਸਰੀਰ ਚ ਇਸ ਦੀ ਕਮੀ ਨੂੰ ਜਲਦੀ ਪਛਾਣ ਲਿਆ ਜਾਵੇ, ਤਾਂ ਜੋ ਸਮੇਂ ਤੇ ਇਸ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।

ਮਾਸਪੇਸ਼ੀ ਕੜਵੱਲ

    ਜੇਕਰ ਤੁਸੀਂ ਮਾਸਪੇਸ਼ੀਆਂ ਵਿੱਚ ਕੜਵੱਲ ਮਹਿਸੂਸ ਕਰਦੇ ਹੋ, ਖਾਸ ਕਰਕੇ ਲੱਤਾਂ ਵਿੱਚ ਤਾਂ ਕੈਲਸ਼ੀਅਮ ਦੀ ਕਮੀ ਦਾ ਸੰਕੇਤ ਹੈ। ਅਜਿਹੇ ਚ ਨਜ਼ਰਅੰਦਾਜ਼ ਨਾ ਕਰੋ।

ਦੰਦ ਵਿੱਚ ਸੜਨ

    ਕੈਲਸ਼ੀਅਮ ਦੰਦਾਂ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ, ਇਸਦੀ ਘਾਟ ਦੰਦਾਂ ਦੇ ਸੜਨ ਅਤੇ ਮਸੂੜਿਆਂ ਦੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ।

ਓਸਟੀਓਪੋਰੋਸਿਸ

    ਜੇਕਰ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੈ, ਤਾਂ ਸਮੇਂ ਦੇ ਨਾਲ ਇਸ ਘਾਟ ਕਾਰਨ ਹੱਡੀਆਂ ਕਮਜ਼ੋਰ ਅਤੇ ਭੁਰਭੁਰਾ ਹੋ ਸਕਦੀਆਂ ਹਨ, ਜਿਸ ਨਾਲ ਓਸਟੀਓਪੋਰੋਸਿਸ ਹੋ ਸਕਦਾ ਹੈ।

ਵਿਕਾਸ ਵਿੱਚ ਦੇਰੀ

    ਬੱਚਿਆਂ ਵਿੱਚ ਕੈਲਸ਼ੀਅਮ ਦੀ ਕਮੀ ਉਹਨਾਂ ਦੇ ਵਿਕਾਸ ਵਿੱਚ ਦੇਰੀ ਕਰ ਸਕਦੀ ਹੈ, ਕਿਉਂਕਿ ਕੈਲਸ਼ੀਅਮ ਸਿਹਤਮੰਦ ਹੱਡੀਆਂ ਦੇ ਵਿਕਾਸ ਲਈ ਜ਼ਰੂਰੀ ਹੈ।

ਸੁੰਨ ਹੋਣਾ 

    ਤੁਸੀਂ ਆਪਣੇ ਹੱਥਾਂ, ਪੈਰਾਂ ਦੀਆਂ ਉਂਗਲਾਂ ਅਤੇ ਚਿਹਰੇ ਵਿੱਚ ਸੁੰਨ ਹੋਣਾ ਅਤੇ ਝਰਨਾਹਟ ਮਹਿਸੂਸ ਕਰਦੇ ਹੋ, ਤਾਂ ਇਹ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ।

View More Web Stories