ਸਰਦੀਆਂ ਵਿੱਚ ਚਮੜੀ ਨੂੰ ਇੰਝ ਬਣਾਓ ਚਮਕਦਾਰ


2023/12/23 17:11:11 IST

ਮਹਿੰਗੇ ਉਤਪਾਦ

    ਸਰਦੀਆਂ ਵਿੱਚ ਚਮੜੀ ਬੇਜਾਨ ਤੇ ਖੁਸ਼ਕ ਲੱਗਦੀ ਹੈ। ਚਮੜੀ ਨੂੰ ਨਰਮ ਕਰਨ ਲਈ ਲੋਕ ਕਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਦੇ ਹਨ ਅਤੇ ਘਰੇਲੂ ਨੁਸਖਿਆਂ ਵੀ ਅਜ਼ਮਾਉਂਦੇ ਹਨ।

ਫੂਡ ਦਾ ਸੇਵਨ 

    ਠੰਡੇ ਮੌਸਮ ਚ ਡਾਈਟ ਚ ਕੁਝ ਖਾਧ ਪਦਾਰਥਾਂ ਨੂੰ ਸ਼ਾਮਲ ਕਰਕੇ ਵੀ ਆਪਣੀ ਚਮੜੀ ਨੂੰ ਨਮੀ ਦੇ ਸਕਦੇ ਹੋ। ਗਲੋਇੰਗ ਸਕਿਨ ਪਾਉਣ ਲਈ ਕਿਹੜੇ ਫੂਡਸ ਦਾ ਸੇਵਨ ਕਰਨਾ ਚਾਹੀਦਾ ਹੈ।

ਐਵੋਕਾਡੋ 

    ਐਵੋਕਾਡੋ ਵਿੱਚ ਵਿਟਾਮਿਨ-ਏ, ਸੀ, ਈ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਮੋਨੋਅਨਸੈਚੁਰੇਟਿਡ ਫੈਟ ਵੀ ਚਮੜੀ ਨੂੰ ਨਮੀ ਦੇਣ ਵਿੱਚ ਮਦਦਗਾਰ ਹੁੰਦਾ ਹੈ। 

ਅੰਗੂਰ

    ਅੰਗੂਰ ਵਿਟਾਮਿਨ C ਨਾਲ ਭਰਪੂਰ ਹੁੰਦੇ ਹਨ। ਸਰਦੀਆਂ ਚ ਜੇਕਰ ਤੁਸੀਂ ਰੋਜ਼ਾਨਾ ਇਸ ਨੂੰ ਖਾਂਦੇ ਹੋ ਤਾਂ ਇਸ ਨੂੰ ਖਾਣ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ। 

ਬਰੋਕਲੀ

    ਵਿਟਾਮਿਨ ਏ ਨਾਲ ਭਰਪੂਰ ਬ੍ਰੋਕਲੀ ਚਮੜੀ ਦੇ ਦਾਗ-ਧੱਬਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ। ਇਸ ਚ ਵਿਟਾਮਿਨ ਬੀ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਪੋਸ਼ਣ ਦਿੰਦਾ ਹੈ।

ਗਾਜਰ

    ਗਾਜਰ ਨੂੰ ਸੁਪਰਫੂਡ ਵਜੋਂ ਜਾਣਿਆ ਜਾਂਦਾ ਹੈ। ਇਹ ਵਿਟਾਮਿਨ A ਅਤੇ ਹੋਰ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। 

ਪਾਲਕ

    ਪਾਲਕ ਵਿੱਚ ਵਿਟਾਮਿਨ A, C ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਜਿਸ ਨਾਲ ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਬਦਾਮ

    ਬਦਾਮ ਚ ਵਿਟਾਮਿਨ ਈ ਕਾਫੀ ਮਾਤਰਾ ਚ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਤੋਂ ਬਚਾਉਣ ਚ ਮਦਦ ਕਰਦਾ ਹੈ। 

View More Web Stories