ਸ਼ਹਿਦ ਪਹੁੰਚਾਉਂਦਾ ਸ਼ਰੀਰ ਨੂੰ ਕਈ ਫਾਇਦੇ
ਠੰਡ ਤੋਂ ਬਚਾਓ ਜ਼ਰੂਰੀ
ਲੋਕ ਖੁਦ ਨੂੰ ਸਿਹਤਮੰਦ ਬਣਾਉਣ ਲਈ ਖਾਣ-ਪੀਣ ਤੇ ਕੱਪੜਿਆਂ ਚ ਜ਼ਰੂਰੀ ਬਦਲਾਅ ਕਰਦੇ ਹਨ। ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨੂੰ ਠੰਡ ਤੋਂ ਬਚਾਓ ਅਤੇ ਸਰੀਰ ਵਿੱਚ ਗਰਮੀ ਬਣਾਈ ਰੱਖੋ।
ਸ਼ਹਿਦ ਵਿੱਚ ਔਸ਼ਧੀ ਗੁਣ
ਸ਼ਹਿਦ ਤੁਹਾਡੇ ਲਈ ਬਹੁਤ ਕੰਮ ਆ ਸਕਦਾ ਹੈ। ਇਹ ਨਾ ਸਿਰਫ਼ ਇਸਦੇ ਮਿੱਠੇ ਸੁਆਦ ਲਈ ਜਾਣਿਆ ਜਾਂਦਾ ਹੈ, ਸਗੋਂ ਇਸਦੇ ਔਸ਼ਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ।
ਆਯੁਰਵੇਦ ਵਿੱਚ ਵੀ ਵਰਤੋਂ
ਖਾਸ ਤੌਰ ਤੇ ਸਰਦੀਆਂ ਚ ਇਹ ਸਿਹਤ ਨੂੰ ਕਈ ਫਾਇਦੇ ਪਹੁੰਚਾਉਂਦਾ ਹੈ। ਪ੍ਰਾਚੀਨ ਕਾਲ ਤੋਂ ਆਯੁਰਵੇਦ ਵਿੱਚ ਇਸਦੀ ਵਰਤੋਂ ਕਈ ਸਮੱਸਿਆਵਾਂ ਦੇ ਇਲਾਜ ਲਈ ਕੀਤੀ ਜਾਂਦੀ ਰਹੀ ਹੈ।
ਖੰਘ ਵਿੱਚ ਪ੍ਰਭਾਵਸ਼ਾਲੀ
ਸਰਦੀਆਂ ਵਿੱਚ ਲੋਕ ਗਲੇ ਵਿੱਚ ਖਰਾਸ਼ ਤੇ ਖਾਂਸੀ ਤੋਂ ਪੀੜਤ ਰਹਿੰਦੇ ਹਨ। ਗਲੇ ਦੀ ਖਰਾਸ਼ ਤੋਂ ਰਾਹਤ ਲਈ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਸ਼ਹਿਦ ਗਲੇ ਵਿੱਚ ਸੋਜ ਨੂੰ ਘੱਟ ਕਰਦਾ ਹੈ।
ਨੀਂਦ ਵਿੱਚ ਸੁਧਾਰ
ਸ਼ਹਿਦ ਚੰਗੀ ਨੀਂਦ ਲੈਣ ਵਿੱਚ ਮਦਦ ਕਰ ਸਕਦਾ ਹੈ। ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਰਾਤ ਨੂੰ ਆਰਾਮਦਾਇਕ ਨੀਂਦ ਆਉਂਦੀ ਹੈ।
ਇਮਿਊਨਿਟੀ 'ਚ ਵਾਧਾ
ਸਰਦੀਆਂ ਚ ਕਈ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਤੇ ਆਸਾਨੀ ਨਾਲ ਬੀਮਾਰੀਆਂ ਤੇ ਇਨਫੈਕਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਸ਼ਹਿਦ ਇਮਿਊਨ ਸਿਸਟਮ ਨੂੰ ਵਧਾਉਣ ਚ ਮਦਦਗਾਰ ਹੈ।
ਊਰਜਾ ਬਣਾਈ ਰੱਖੇ
ਸਰਦੀ ਦੇ ਮੌਸਮ ਵਿੱਚ ਊਰਜਾ ਵਿੱਚ ਗਿਰਾਵਟ ਦੇ ਕਾਰਨ ਆਲਸ ਤੇ ਸੁਸਤੀ ਛਾਈ ਰਹਿੰਦੀ ਹੈ। ਸਰਦੀਆਂ ਚ ਖੁਦ ਨੂੰ ਊਰਜਾ ਨਾਲ ਭਰਪੂਰ ਰੱਖਣ ਲਈ ਡਾਈਟ ਚ ਸ਼ਹਿਦ ਨੂੰ ਸ਼ਾਮਲ ਕਰੋ।
ਚਮੜੀ ਦੀ ਦੇਖਭਾਲ
ਠੰਡੀਆਂ ਹਵਾਵਾਂ ਚਮੜੀ ਤੋਂ ਕੁਦਰਤੀ ਨਮੀ ਖੋਹ ਲੈਂਦੀਆਂ ਹਨ। ਜਿਸ ਕਾਰਨ ਚਮੜੀ ਖੁਸ਼ਕ ਅਤੇ ਬੇਜਾਨ ਹੋ ਜਾਂਦੀ ਹੈ। ਚਮੜੀ ਨੂੰ ਸਿਹਤਮੰਦ ਰੱਖਣ ਲਈ ਵੀ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ।
View More Web Stories