ਦੁਲਹਨ ਵਰਗਾ ਨਿਖਾਰ ਦੇਣ ਵਾਲੇ ਘਰੇਲੂ ਸਕਰੱਬ
ਸੁੰਦਰਤਾ ਦਾ ਖਜ਼ਾਨਾ
ਘਰ ਅੰਦਰ ਬਹੁਤ ਸਾਰੀਆਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਅਜਿਹੀਆਂ ਹਨ ਜਿਹਨਾਂ ਦਾ ਸਕਰੱਬ ਬਣਾ ਕੇ ਚਿਹਰੇ ਦੀ ਸੁੰਦਰਤਾ ਵਧਾਈ ਜਾ ਸਕਦੀ ਹੈ। ਆਓ ਜਾਣੋ...
ਚੀਨੀ-ਕੇਲਾ ਫੇਸ ਸਕਰੱਬ
1 ਕੇਲਾ ਮੈਸ਼ ਕਰਕੇ 2 ਚਮਚ ਚੀਨੀ ਮਿਲਾਓ। ਇਸਦਾ ਮਿਸ਼ਰਨ 10 ਮਿੰਟ ਤੱਕ ਚਿਹਰੇ ਉਪਰ ਸਕਰੱਬ ਕਰਕੇ ਸਾਦੇ ਪਾਣੀ ਨਾਲ ਸਾਫ਼ ਕਰੋ।
ਓਟਸ, ਸ਼ਹਿਦ ਤੇ ਬਾਦਾਮ ਤੇਲ
ਤਿੰਨਾਂ ਨੂੰ ਮਿਕਸ ਕਰਕੇ ਪੇਸਟ ਬਣਾਓ। ਚਿਹਰੇ, ਗਰਦਨ, ਹੱਥਾਂ ਉਪਰ ਲਗਾ ਸਕਦੇ ਹਾਂ। 10 ਤੋਂ 15 ਮਿੰਟਾਂ ਮਗਰੋਂ ਗੁਣਗੁਣੇ ਪਾਣੀ ਨਾਲ ਧੋ ਲਵੋ।
ਕੌਫੀ ਸਕਰੱਬ
ਕੌਫੀ ਚ ਗਲਿਸਰੀਨ ਮਿਲਾ ਕੇ ਪੇਸਟ ਬਣਾਓ। ਚਿਹਰੇ ਤੇ ਗਰਦਨ ਉਪਰ ਕਰੀਬ 10 ਮਿੰਟ ਸਕਰੱਬ ਕਰੋ। ਸਾਦੇ ਪਾਣੀ ਨਾਲ ਸਾਫ ਕਰੋ।
ਐਲੋਵੇਰਾ-ਚੀਨੀ
ਐਲੋਵੇਰਾ ਜੈੱਲ ਚ ਚੀਨੀ ਤੇ ਆਲਿਵ ਆਇਲ ਮਿਕਸ ਕਰਕੇ ਮਿਸ਼ਰਨ ਤਿਆਰ ਕਰੋ। ਚਿਹਰਾ, ਗਰਦਨ ਤੇ ਹੱਥ ਚੰਗੀ ਤਰ੍ਹਾਂ ਸਕਰੱਬ ਕਰੋ। 10 ਮਿੰਟ ਬਾਅਦ ਧੋ ਲਵੋ।
View More Web Stories