ਮੂੰਹ ਦੇ ਕਿੱਲਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ
ਲਾਲ ਚੰਦਨ
ਲਾਲ ਚੰਦਨ ਨੂੰ ਮੱਝ ਦੇ ਦੁੱਧ ਵਿਚ ਪੀਹ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਲ ਠੀਕ ਹੁੰਦੇ ਹਨ।
ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿੱਲਕੇ
ਮਸਰਾਂ ਦੀ ਦਾਲ, ਹਰੇ ਮਟਰ, ਸਰ੍ਹੋਂ, ਸੰਤਰੇ ਦੇ ਛਿੱਲਕੇ ਪੀਹ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਲ ਛੇਤੀ ਖਤਮ ਹੁੰਦੇ ਹਨ।
ਬਾਂਸਾਂ ਦੀ ਛਾਲ
ਅਰਜੁਨ ਦੀ ਛਾਲ ਅਤੇ ਬਾਂਸਾਂ ਦੀ ਛਾਲ ਨੂੰ ਪੀਹ ਕੇ ਸ਼ਹਿਦ ਮਿਲਾ ਕੇ ਲੇਪ ਕਰਨ ਨਾਲ ਕਿੱਲ ਦੂਰ ਹੁੰਦੇ ਹਨ।
ਨਿੰਬੂ ਦਾ ਰਸ
ਨਿੰਬੂ ਦੇ ਰਸ ਵਿਚ ਕਲੌਜੀ ਦੇ ਚੂਰਨ ਨੂੰ ਪੀਹ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਲ ਘੱਟ ਹੋਣ ਲੱਗਦੇ ਹਨ।
ਗਿਲੋ ਦਾ ਰਸ
ਨਿੰਬੂ ਦਾ ਰਸ ਗਿਲੋ ਦੇ ਰਸ ਵਿਚ ਮਿਲਾ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਸ ਖਤਮ ਹੁੰਦੇ ਹਨ ਅਤੇ ਮੂੰਹ ਦਾ ਆਕਰਸ਼ਣ ਵੱਧਦਾ ਹੈ।
ਕਾਲੀ ਮਿਰਚ
ਕਾਲੀ ਮਿਰਚ, ਜੈਫਲ ਅਤੇ ਲਾਲ ਚੰਦਨ ਬਰਾਬਰ ਲੈ ਕੇ ਕੁੱਟ ਕੇ ਪਾਣੀ ਵਿਚ ਮਿਲਾ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ।
ਤੁਲਸੀ ਦੇ ਪੱਤੇ
ਨਿੰਬੂ ਦੇ ਰਸ ਅਤੇ ਤੁਲਸੀ ਦੇ ਪੱਤਿਆਂ ਨੂੰ ਪੀਹ ਕੇ ਮੂੰਹ ਤੇ ਲਗਾਉਣ ਨਾਲ ਕਿੱਲ ਖਤਮ ਹੁੰਦੇ ਹਨ।
ਡਿਟੋਲ
ਕਿੱਲਾ ਵਿਚ ਰੇਸ਼ਾ ਪੈਣ ਤੇ ਦਿਨ ਵਿਚ ਕਈ ਵਾਰ ਡਿਟੋਲ ਪਾ ਕੇ ਮੂੰਹੋ ਧੋਣ ਨਾਲ ਰੇਸ਼ਾ ਖਤਮ ਹੁੰਦੀ ਹੈ। ਜਲਨ ਵੀ ਨਹੀਂ ਹੁੰਦੀ।
ਜਵੈਣ
ਜਵੈਣ ਨੂੰ ਦਹੀਂ ਵਿਚ ਪੀਹ ਕੇ ਮੂੰਹ ਤੇ ਲੇਪ ਕਰਨ ਅਤੇ ਇਕ ਦੋ ਘੰਟੇ ਬਾਅਦ ਥੋੜ੍ਹ ਗਰਮ ਪਾਣੀ ਨਾਲ ਮੂੰਹ ਧੋਣ ਨਾਲ ਕੁਝ ਦਿਨਾ ਵਿਚ ਕਿੱਲ ਠੀਕ ਹੋ ਜਾਂਦੇ ਹਨ।
ਗੁਲਾਬ ਜਲ
ਕਾਲੀਆਂ ਮਿਰਚਾਂ ਨੂੰ ਗੁਲਾਬ ਜਲ ਵਿਚ ਪੀਹ ਕੇ ਮੂੰਹ ਤੇ ਲੇਪ ਕਰਨ ਨਾਲ ਕਿੱਲ ਖਤਮ ਹੁੰਦੇ ਹਨ।
View More Web Stories