ਲੋ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦੇ ਘਰੇਲੂ ਨੁਸਖੇ


2024/01/30 22:29:12 IST

ਲੱਛਣ

    ਲੋ ਬਲੱਡ ਪ੍ਰੈਸ਼ਰ ਵਿਚ ਸਰੀਰਕ ਕਮਜ਼ੋਰੀ ਮਹਿਸੂਸ ਹੋਣਾ, ਦਿਲ ਘਬਰਾਉਣਾ, ਸਿਰ ਦਰਦ, ਚੱਕਰ, ਉਲਟੀ, ਆਲਸ, ਦਿਮਾਗ਼ ਵਿਚ ਖੂਨ ਦੀ ਕਮੀ ਨਾਲ ਯਾਦ ਸ਼ਕਤੀ ਘੱਟ ਹੋ ਜਾਂਦਾ ਹੈ।

ਛੁਆਰੇ

    ਰਾਤ ਨੂੰ 300 ਗ੍ਰਾਮ ਦੁੱਧ ਵਿੱਚ 2 ਛੁਆਰੇ ਉਬਾਲ ਕੇ ਖਾਣ ਅਤੇ ਦੁੱਧ ਪੀਣ ਨਾਲ ਲੋ ਬਲੱਡ ਪ੍ਰੈਸ਼ਰ ਠੀਕ ਹੋ ਜਾਂਦਾ ਹੈ।

ਬਦਾਮ

    ਰਾਤ ਨੂੰ ਪਾਣੀ ਵਿਚ ਪਾ ਕੇ ਰੱਖੀਆਂ ਬਦਾਮ ਦੀਆਂ ਤਿੰਨ ਗਿਰੀਆਂ ਨੂੰ ਸਵੇਰੇ 50 ਗ੍ਰਾਮ ਮੱਖਣ ਅਤੇ 10 ਗ੍ਰਾਮ ਮਿਸ਼ਰੀ ਮਿਲਾ ਕੇ ਖਾਣ ਅਤੇ 250 ਗ੍ਰਾਮ ਦੁੱਧ ਪੀਣ ਨਾਲ ਲੋ ਬਲੱਡ ਪ੍ਰੈਸ਼ਰ ਵਿੱਚ ਲਾਭ ਹੁੰਦਾ ਹੈ।

ਗਾਜਰ

    ਗਾਜਰ ਖਾਣ ਅਤੇ ਗਾਜਰ ਦਾ ਰਸ ਪੀਣ ਨਾਲ ਘੱਟ ਬਲੱਡ ਪ੍ਰੈਸ਼ਰ ਵਿਚ ਲਾਭ ਹੁੰਦਾ ਹੈ।

ਟਮਾਟਰ

    200 ਗ੍ਰਾਮ ਟਮਾਟਰ ਦਾ ਰਸ ਸਵੇਰੇ-ਸ਼ਾਮ ਪੀਉ। ਹਰ ਰੋਜ਼ ਭੋਜਨ ਤੋਂ ਪਹਿਲਾਂ 300 ਗ੍ਰਾਮ ਟਮਾਟਰ ਕੱਟ ਕੇ, ਸੇਂਧਾ ਲੂਣ ਪਾ ਕੇ ਖਾਉ। ਘੱਟ ਬਲੱਡ ਪ੍ਰੈਸ਼ਰ ਤੇਜ਼ੀ ਨਾਲ ਠੀਕ ਹੋ ਜਾਵੇਗਾ।

ਪੂਦਨੇ ਦੀ ਚਟਨੀ

    50 ਗ੍ਰਾਮ ਪੂਦਨੇ ਨੂੰ ਪੀਹ ਕੇ ਉਸ ਵਿਚ ਸਵਾਦ ਅਨੁਸਾਰ ਸੇਂਧਾ ਲੂਣ, ਕਾਲੀ ਮਿਰਚ ਅਤੇ ਹਰਾ ਧਨੀਆ ਪਾ ਕੇ ਚਟਨੀ ਦੇ ਰੂਪ ਵਿਚ ਖਾਣ ਨਾਲ ਬਹੁਤ ਲਾਭ ਹੁੰਦਾ ਹੈ।

ਅਦਰਕ

    5 ਤੋਂ 10 ਗ੍ਰਾਮ ਅਦਰਕ ਬਰੀਕ ਕੱਟ ਕੇ, ਸੇਂਧਾ ਲੂਣ ਲਗਾ ਕੇ ਖਾਣ ਨਾਲ ਘੱਟ ਬਲੱਡ ਪ੍ਰੈਸ਼ਰ ਵਿਚ ਬਹੁਤ ਲਾਭ ਹੁੰਦਾ ਹੈ।

ਸ਼ਹਿਦ

    ਆਂਵਲੇ ਦੇ 20 ਗ੍ਰਾਮ ਰਸ ਵਿਚ 10 ਗ੍ਰਾਮ ਸ਼ਹਿਦ ਮਿਲਾ ਕੇ ਹਰ ਰੋਜ਼ ਖਾਣ ਨਾਲ ਘੱਟ ਬਲੱਡ ਪ੍ਰੈਸ਼ਰ ਵਿਚ ਬਹੁਤ ਲਾਭ ਹੁੰਦਾ ਹੈ।

ਮੁਰੱਬਾ

    ਸੇਬ ਜਾਂ ਆਂਵਲੇ ਦਾ ਮੁਰੱਬਾ ਹਰ ਰੋਜ਼ ਖਾਣ ਨਾਲ ਕੁਝ ਹਫ਼ਤਿਆਂ ਵਿਚ ਲਾਭ ਹੋਣ ਲੱਗਦਾ ਹੈ।

View More Web Stories