ਸਰਦੀਆਂ 'ਚ Dandruff ਤੋਂ ਬਚਣ ਦੇ ਘਰੇਲੂ ਨੁਸਖੇ
ਹਵਾ ਦਾ ਅਸਰ
ਖੁਸ਼ਕ ਅਤੇ ਠੰਡੀਆਂ ਹਵਾਵਾਂ ਕਾਰਨ ਸਿਰ ਦੀ ਚਮੜੀ ਆਪਣੀ ਨਮੀ ਗੁਆ ਦਿੰਦੀ ਹੈ, ਜਿਸ ਕਾਰਨ ਵਾਲਾਂ ਵਿੱਚ ਡੈਂਡਰਫ ਦੀ ਸਮੱਸਿਆ ਵੱਧ ਜਾਂਦੀ ਹੈ।
ਗਰਮ ਪਾਣੀ
ਗਰਮ ਪਾਣੀ ਸਿੱਕਰੀ ਵਧਾਉਂਦਾ ਹੈ। ਇਹ ਪਾਣੀ ਸਿਰ ਦੀ ਨਮੀ ਅਤੇ ਤੇਲ ਨੂੰ ਦੂਰ ਕਰਦਾ ਹੈ। ਜਿਸ ਨਾਲ ਵਾਲਾਂ ਦੀ ਚਮਕ ਖਤਮ ਹੋ ਜਾਂਦੀ ਹੈ ਅਤੇ ਵਾਲਾਂ ਦਾ ਝੜਨਾ ਵੱਧ ਜਾਂਦਾ ਹੈ।
ਨਾਰੀਅਲ ਤੇਲ
ਇਸ ਚ ਐਂਟੀ-ਫੰਗਲ ਗੁਣ ਹੁੰਦੇ ਹਨ। ਜਿਹੜੇ ਡੈਂਡਰਫ ਦਾ ਕਾਰਨ ਬਣਨ ਵਾਲੀ ਫੰਗਸ ਨੂੰ ਰੋਕਦੇ ਹਨ। ਇਹ ਵਾਲਾਂ ਨੂੰ ਕੁਦਰਤੀ ਨਮੀ ਪ੍ਰਦਾਨ ਕਰਦਾ ਹੈ, ਜਿਸ ਕਾਰਨ ਵਾਲ ਸੁੱਕੇ ਅਤੇ ਰੁੱਖੇ ਨਹੀਂ ਰਹਿੰਦੇ।
ਵਿਟਾਮਿਨ ਭਰਪੂਰ
ਨਾਰੀਅਲ ਤੇਲ ਚ ਵਿਟਾਮਿਨ E ਅਤੇ K ਹੁੰਦਾ ਹੈ। ਵਾਲਾਂ ਨੂੰ ਝੜਨ ਤੋਂ ਰੋਕਦਾ ਹੈ।ਹਫਤੇ ਚ ਦੋ ਤੋਂ ਤਿੰਨ ਵਾਰ ਨਾਰੀਅਲ ਤੇਲ ਲਗਾਉਣ ਨਾਲ ਡੈਂਡਰਫ ਖਤਮ ਹੋ ਜਾਵੇਗਾ।
ਨਿੰਬੂ ਦਾ ਰਸ
ਨਿੰਬੂ ਦੇ ਰਸ ਵਿੱਚ ਵਿਟਾਮਿਨ ਸੀ ਹੁੰਦਾ ਹੈ। ਹਫ਼ਤੇ ਵਿੱਚ 2-3 ਵਾਰ ਨਿੰਬੂ ਦਾ ਰਸ ਲਗਾਓ। ਇਸਨੂੰ ਨਾਰੀਅਲ ਦੇ ਤੇਲ ਵਿੱਚ ਮਿਲਾ ਕੇ ਵੀ ਲਗਾ ਸਕਦੇ ਹੋ। ਡੈਂਡਰਫ ਖਤਮ ਹੋਵੇਗਾ।
ਐਲੋਵੇਰਾ
ਵਾਲਾਂ ਅਤੇ ਖੋਪੜੀ ਨੂੰ ਹਾਈਡਰੇਟ ਰੱਖ ਕੇ ਡੈਂਡਰਫ ਨੂੰ ਰੋਕਦਾ ਹੈ। ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਐਲੋਵੇਰਾ ਦੀ ਵਰਤੋਂ ਕਰਨ ਨਾਲ ਵਾਲਾਂ ਵਿੱਚੋਂ ਸਿੱਕਰੀ ਹੌਲੀ-ਹੌਲੀ ਦੂਰ ਹੋਵੇਗੀ। ਵਾਲ ਚਮਕਦਾਰ ਅਤੇ ਸਿਹਤਮੰਦ ਬਣ ਜਾਣਗੇ।
View More Web Stories