ਟਾਇਫਾਈਡ ਦੇ ਘਰੇਲੁ ਨੁਸਖੇ


2023/12/11 22:02:31 IST

ਲੱਛਣ

    ਇਸ ਵਿਚ ਬੁਖਾਰ ਕਦੇ ਤੇਜ਼ ਅਤੇ ਕਦੇ ਘੱਟ ਹੋ ਜਾਂਦਾ ਹੈ । ਗਰਦਨ ਅਤੇ ਛਾਤੀ ਤੇ ਦਾਣੇ ਨਜ਼ਰ ਆਉਂਦੇ ਹਨ। ਭੁੱਖ ਨਹੀਂ ਲੱਗਦੀ, ਬੁਖਾਰ ਪੂਰੀ ਤਰ੍ਹਾਂ ਨਹੀਂ ਉੱਤਰਦਾ, ਸਰੀਰ ਟੁੱਟਦਾ ਹੈ, ਪਿਆਸ ਲੱਗਦੀ ਹੈ।

ਸਰ੍ਹੋਂ ਦਾ ਤੇਲ

    ਸਰ੍ਹੋਂ ਦੇ ਤੇਲ ਵਿਚ ਸੇਂਧਾ ਲੂਣ ਮਿਲਾ ਕੇ ਛਾਤੀ ਤੇ ਮਾਲਿਸ਼ ਕਰਨ ਨਾਲ ਬਲਗਮ ਆਸਾਨੀ ਨਾਲ ਨਿਕਲ ਜਾਂਦਾ ਹੈ ਅਤੇ ਖੰਘ ਵੀ ਘੱਟਦੀ ਹੈ।

ਮੁਣਕਾ

    ਮੁਣਕੇ ਨੂੰ ਵਿਚਕਾਰਟ ਚੀਰ ਕੇ ਬੀਜ ਕੱਢ ਕੇ ਉਸ ਵਿਚ ਕਾਲਾ ਲੂਣ ਪਾ ਕੇ ਥੋੜ੍ਹਾ ਜਿਹਾ ਸੇਕ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ।

ਮੂੰਗੀ ਦੀ ਦਾਲ

    ਰੋਗੀ ਨੂੰ ਮੂੰਗੀ ਦੀ ਦਾਲ ਬਣਾ ਕੇ ਦੇਣ ਨਾਲ ਲਾਭ ਹੁੰਦਾ ਹੈ। ਪਰ ਦਾਲ ਨੂੰ ਘਿਉ ਨਾਲ ਨਾ ਤੜਕ ਕੇ ਅਤੇ ਨਾ ਹੀ ਮਿਰਚ ਪਾ ਕੇ ਦਿਉ।

ਗਿਲੋ

    ਗਿਲੋ ਦਾ ਰਸ 5 ਗ੍ਰਾਮ ਥੋੜ੍ਹੇ ਜਿਹੇ ਸ਼ਹਿਦ ਦੇ ਨਾਲ ਮਿਲਾ ਕੇ ਚੱਟਣ ਨਾਲ ਟਾਇਫਾਈਡ ਵਿਚ ਬਹੁਤ ਲਾਭ ਹੁੰਦਾ ਹੈ। ਗਿਲੋ ਦਾ ਕਾੜਾ ਵੀ ਸ਼ਹਿਦ ਮਿਲਾ ਕੇ ਪੀ ਸਕਦੇ ਹੋ।

ਲੌਂਗ

    ਰੋਗੀ ਨੂੰ ਜ਼ਿਆਦਾ ਪਿਆਸ ਲੱਗਣ ਤੇ ਲੌਂਗ ਦੇ 5 ਦਾਣੇ 500 ਗ੍ਰਾਮ ਪਾਣੀ ਵਿਚ ਉਬਾਲ ਕੇ ਥੋੜ੍ਹਾ-ਥੋੜ੍ਹਾ ਪਾਣੀ ਪੀਣ ਨੂੰ ਦਿਉ।

ਤੁਲਸੀ

    ਪੂਦਨਾ, ਕਾਲੀ ਤੁਲਸੀ ਅਤੇ ਵਨ ਤੁਲਸੀ 3-3 ਗ੍ਰਾਮ ਲੈ ਕੇ ਰਸ ਕੱਢ ਕੇ ਰੋਗੀ ਨੂੰ 3 ਗ੍ਰਾਮ ਦਿਨ ਵਿਚ ਦੋ-ਤਿੰਨ ਵਾਰ ਪਿਲਾਉਣ ਨਾਲ ਲਾਭ ਹੁੰਦਾ ਹੈ।

ਭੰਗਰਾਜ ਤੇਲ

    ਰੋਗੀ ਦੇ ਸਿਰ ਤੇ ਭੰਗਰਾਜ ਤੇਲ ਦੀਆਂ ਪੱਟੀਆਂ ਰੱਖ ਕੇ ਠੰਡੇ ਪਾਣੀ ਦੀ ਬੋਲੀ ਰੱਖਣ ਨਾਲ ਬੇਚੈਨੀ ਅਤੇ ਗਰਮੀ ਖਤਮ ਹੁੰਦੀ ਹੈ।

ਅਦਰਕ ਅਤੇ ਲੱਸਣ

    ਤੇਜ਼ ਬੁਖਾਰ ਦੇ ਕਾਰਨ ਬੇਹੋਸ਼ੀ ਹੋਣ ਤੇ ਅਦਰਕ ਅਤੇ ਲੱਸਣ ਦਾ ਰਸ 2- 2 ਗ੍ਰਾਮ ਮਿਲਾ ਕੇ ਛਾਣ ਕੇ ਇਕ-ਇਕ ਬੂੰਦ ਨੱਕ ਵਿਚ ਪਾਉ।

View More Web Stories