ਲੱਛਣ
ਇਸ ਵਿਚ ਬੁਖਾਰ ਕਦੇ ਤੇਜ਼ ਅਤੇ ਕਦੇ ਘੱਟ ਹੋ ਜਾਂਦਾ ਹੈ। ਗਰਦਨ ਅਤੇ ਛਾਤੀ ਤੇ ਦਾਣੇ ਨਜ਼ਰ ਆਉਂਦੇ ਹਨ। ਭੁੱਖ ਨਹੀਂ ਲੱਗਦੀ, ਬੁਖਾਰ ਪੂਰੀ ਤਰ੍ਹਾਂ ਨਹੀਂ ਉੱਤਰਦਾ, ਸਰੀਰ ਟੁੱਟਦਾ ਹੈ, ਪਿਆਸ ਲੱਗਦੀ ਹੈ।
ਮੁਣਕੇ
ਮੁਣਕੇ ਨੂੰ ਵਿਚਕਾਰੋਂ ਚੀਰ ਕੇ ਬੀਜ ਕੱਢ ਕੇ ਉਸ ਵਿਚ ਕਾਲਾ ਲੂਣ ਲਗਾ ਕੇ ਥੋੜ੍ਹਾ ਜਿਹਾ ਸੇਕ ਕੇ ਖਾਣ ਨਾਲ ਬਹੁਤ ਲਾਭ ਹੁੰਦਾ ਹੈ।
ਮੂੰਗੀ ਦੀ ਦਾਲ
ਰੋਗੀ ਨੂੰ ਮੂੰਗੀ ਦੀ ਦਾਲ ਬਣਾ ਕੇ ਦੇਣ ਨਾਲ ਲਾਭ ਹੁੰਦਾ ਹੈ। ਪਰ ਦਾਲ ਨੂੰ ਘਿਉ ਨਾਲ ਨਾ ਤੜਕ ਕੇ ਅਤੇ ਨਾ ਹੀ ਮਿਰਚ ਪਾ ਕੇ ਦਿਉ।
ਗਿਲੋ
ਗਿਲੋ ਦਾ ਰਸ 5 ਗ੍ਰਾਮ ਥੋੜ੍ਹੇ ਜਿਹੇ ਸ਼ਹਿਦ ਦੇ ਨਾਲ ਮਿਲਾ ਕੇ ਚੱਟਣ ਨਾਲ ਟਾਇਫਾਈਡ ਵਿਚ ਬਹੁਤ ਲਾਭ ਹੁੰਦਾ ਹੈ। ਗਿਲੋ ਦਾ ਕਾੜਾ ਵੀ ਸ਼ਹਿਦ ਮਿਲਾ ਕੇ ਪੀ ਸਕਦੇ ਹੋ।
ਲੌਂਗ
ਰੋਗੀ ਨੂੰ ਜ਼ਿਆਦਾ ਪਿਆਸ ਲੱਗਣ ਤੇ ਲੌਂਗ ਦੇ 5 ਦਾਣੇ 500 ਗ੍ਰਾਮ ਪਾਣੀ ਵਿਚ ਉਬਾਲ ਕੇ ਥੋੜ੍ਹਾ-ਥੋੜ੍ਹਾ ਪਾਣੀ ਪੀਣ ਨੂੰ ਦਿਉ।
ਭੁਗਰਾਜ ਤੇਲ
ਰੋਗੀ ਦੇ ਸਿਰ ਤੇ ਭੁਗਰਾਜ ਤੇਲ ਦੀਆਂ ਪੱਟੀਆਂ ਰੱਖ ਕੇ ਠੰਡੇ ਪਾਣੀ ਦੀ ਥੈਲੀ ਰੱਖਣ ਨਾਲ ਬੇਚੈਨੀ ਅਤੇ ਗਰਮੀ ਖਤਮ ਹੁੰਦੀ ਹੈ।
ਕੱਦੂ
ਕੱਦੂ ਦੇ ਟੋਟੇ ਰੋਗੀ ਦੇ ਪੈਰਾਂ ਦੀਆਂ ਤਲੀਆਂ ਤੇ ਮਾਲਿਸ਼ ਕਰਨ ਨਾਲ ਬੁਖਾਰ ਦੀ ਗਰਮੀ ਘੱਟ ਹੁੰਦੀ ਹੈ।
ਸੇਬ
ਇਸ ਰੋਗ ਵਿਚ ਸੇਬ ਖਾਣ ਨਾਲ ਬਹੁਤ ਲਾਭ ਹੁੰਦਾ ਹੈ।
ਅਦਰਕ ਅਤੇ ਲੱਸਣ ਦਾ ਰਸ
ਤੇਜ਼ ਬੁਖਾਰ ਦੇ ਕਾਰਨ ਬੇਹੋਸ਼ੀ ਹੋਣ ਤੇ ਅਦਰਕ ਅਤੇ ਲੱਸਣ ਦਾ ਰਸ 2- 2 ਗ੍ਰਾਮ ਮਿਲਾ ਕੇ ਛਾਣ ਕੇ ਇਕ-ਇਕ ਬੂੰਦ ਨੱਕ ਵਿਚ ਪਾਉ। ਉਸ ਛਾਣੇ ਹੋਏ ਪਾਣੀ ਨੂੰ ਥੋੜ੍ਹਾ-ਥੋੜ੍ਹਾ ਪਿਲਾਉਣ ਨਾਲ ਪਿਆਸ ਖਤਮ ਹੁੰਦੀ ਹੈ।
View More Web Stories