ਲੌਂਗ
ਲੌਂਗ ਭੁੰਨ ਕੇ ਮੂੰਹ ਵਿਚ ਰੱਖ ਕੇ ਚੂਸਣਾ ਚਾਹੀਦਾ ਹੈ। ਇਸ ਨਾਲ ਹਿੱਚਕੀ ਤੋਂ ਰਾਹਤ ਮਿਲਦੀ ਹੈ।
ਤੁਲਸੀ
ਤੁਲਸੀ ਦੇ ਪੱਤਿਆਂ ਦਾ ਰਸ 10 ਗ੍ਰਾਮ, 5 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਖਾਣ ਨਾਲ ਹਿੱਚਕੀ ਠੀਕ ਹੁੰਦੀ ਹੈ।
ਮੂਲੀ ਦੇ ਪੱਤੇ
ਮੂਲੀ ਦੇ ਤਾਜੇ ਨਰਮ ਪੱਤੇ ਖਾਣ ਜਾਂ ਮੂਲੀ ਦੇ ਪੱਤਿਆਂ ਦਾ ਰਸ 10 ਗ੍ਰਾਮ ਪੀਣ ਨਾਲ ਹਿੱਚਕੀ ਠੀਕ ਹੁੰਦੀ ਹੈ।
ਕਾਲੀ ਮਿਰਚ
ਕਾਲੀ ਮਿਰਚ ਨੂੰ ਤਵੇ ਤੇ ਭੁੰਨ ਕੇ ਉਸਦਾ ਧੂੰਆਂ ਸੁੰਘਣ ਨਾਲ ਹਿੱਚਕੀਆਂ ਬੰਦ ਹੁੰਦੀਆਂ ਹਨ।
ਮੋਰ ਖੰਭ
ਮੋਰ ਖੰਭ ਨੂੰ ਸਾੜ ਕੇ 2 ਰੱਤੀ ਦਿਨ ਵਿਚ ਤਿੰਨ ਵਾਰ ਗੁੜ ਜਾਂ ਗੰਨੇ ਦੇ ਰਸ ਨਾਲ ਖਾਣ ਨਾਲ ਲਾਭ ਹੁੰਦਾ ਹੈ।
ਗੁੜ
10 ਗ੍ਰਾਮ ਗੁੜ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।
ਨਿੰਬੂ
ਨਿੰਬੂ ਦੇ 10 ਗ੍ਰਾਮ ਰਸ ਵਿਚ ਸ਼ਹਿਦ ਅਤੇ ਥੋੜ੍ਹਾ ਜਿਹਾ ਲੂਣ ਮਿਲਾ ਕੇ ਚੱਟਣ ਨਾਲ ਹਿੱਚਕੀ ਬੰਦ ਹੁੰਦੀ ਹੈ।
ਆਂਵਲੇ
ਆਂਵਲੇ (ਔਲੇ) ਦਾ ਮੁਰੱਬਾ ਖਾਣ ਨਾਲ ਹਿੱਚਕੀ ਬੰਦ ਹੋ ਜਾਂਦੀ ਹੈ।
ਤ੍ਰਿਫਲਾ ਚੂਰਨ
ਜੇ ਕਬਜ਼ ਦੀ ਸ਼ਿਕਾਇਤ ਲਗਾਤਾਰ ਬਣੀ ਰਹੇ ਤਾਂ ਤ੍ਰਿਫਲਾ ਚੂਰਨ ਰਾਤ ਨੂੰ ਸੌਣ ਵੇਲੇ ਇਕ ਚਮਚਾ ਗਰਮ ਪਾਣੀ ਨਾਲ ਖਾਣ ਨਾਲ ਹਿੱਚਕੀਆਂ ਬੰਦ ਹੁੰਦੀਆਂ ਹਨ।
ਪਿਆਜ਼
ਪਿਆਜ਼ ਦੇ 10 ਗ੍ਰਾਮ ਰਸ ਨੂੰ 10 ਗ੍ਰਾਮ ਸ਼ਹਿਦ ਵਿਚ ਮਿਲਾ ਕੇ ਚੱਟ ਕੇ ਖਾਣ ਨਾਲ ਹਿੱਚਕੀ ਛੇਤੀ ਬੰਦ ਹੋ ਜਾਂਦੀ ਹੈ।
View More Web Stories