ਪਿੱਤੇ ਦੀ ਪੱਥਰੀ ਦੇ ਘਰੇਲੂ ਇਲਾਜ
ਲੱਛਣ
ਪੱਥਰੀ ਹੋਣ ਤੇ ਢਿੱਡ ਵਿਚ ਧੁੰਨੀ ਦੇ ਉੱਤੇ, ਸੱਜੇ ਪਾਸੇ ਹੇਠਾਂ ਵੱਲ ਤੇਜ਼ ਪੀੜ ਹੁੰਦੀ ਹੈ। ਭੋਜਨ ਤੋਂ ਬਾਅਦ ਪੀੜ ਜ਼ਿਆਦਾ ਹੁੰਦੀ ਹੈ। ਤੇਜ਼ ਪੀੜ ਦੇ ਨਾਲ ਰੋਗੀ ਨੂੰ ਉਲਟੀ ਵੀ ਹੋਣ ਲੱਗਦੀ ਹੈ।
ਸੁੰਢ
ਸੁੰਢ ਦਾ 5 ਗ੍ਰਾਮ ਚੂਰਨ ਥੋੜ੍ਹੇ ਜਿਹੇ ਗਰਮ ਪਾਣੀ ਨਾਲ ਹਰ ਰੋਜ਼ ਕੁਝ ਦਿਨ ਖਾਣ ਨਾਲ ਪੱਥਰੀ ਦੀ ਦਰਦ ਵਿਚ ਆਰਾਮ ਮਿਲਦਾ ਹੈ।
ਅਰਹਰ ਦੇ ਪੱਤੇ
ਸੰਗੇਏਹੂਦ 4 ਰੱਤੀ ਅਤੇ ਅਰਹਰ ਦੇ ਪੱਤੇ 6 ਮਾਸ਼ੇ ਬਰੀਕ ਪੀਸ ਕੇ ਪਾਣੀ ਵਿਚ ਮਿਲਾ ਕੇ ਪੀਣ ਨਾਲ ਪੱਥਰੀ ਵਿਚ ਬਹੁਤ ਲਾਭ ਹੁੰਦਾ ਹੈ।
ਗੋਖਰੂ ਦੇ ਬੀਜ
ਗੋਖਰੂ ਦੇ ਬੀਜਾਂ ਦਾ ਚੂਰਨ ਸ਼ਹਿਦ ਨਾਲ ਬੱਕਰੀ ਦੇ ਦੁੱਧ ਨਾਲ ਮਿਲਾ ਕੇ ਪੀਣ ਨਾਲ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ।
ਗਾਜਰ
ਗਾਜਰ ਦਾ ਰਸ 250 ਗ੍ਰਾਮ ਹਰ ਰੋਜ਼ ਪੀਣ ਨਾਲ ਪੱਥਰੀ ਹੌਲੀ ਹੌਲੀ ਖਤਮ ਹੁੰਦੀ ਜਾਂਦੀ ਹੈ।
ਅੰਗੂਰ ਦਾ ਰਸ
200 ਗ੍ਰਾਮ ਅੰਗੂਰ ਦਾ ਰਸ ਹਰ ਰੋਜ਼ ਪੀਣ ਜਾਂ ਅੰਗੂਰ ਖਾਣ ਨਾਲ ਪਿੱਤੇ ਦੀ ਪੱਥਰੀ ਵਿਚ ਬਹੁਤ ਲਾਭ ਹੁੰਦਾ ਹੈ।
ਕੇਲੇ ਦਾ ਤਨਾ
ਕਲਮੀ ਸ਼ੋਰਾ 25 ਗ੍ਰਾਮ, ਕੇਲੇ ਦੇ ਤਨੇ ਦਾ ਰਸ 30 ਗ੍ਰਾਮ ਦੁੱਧ ਵਿਚ ਮਿਲਾ ਕੇ ਪੀਣ ਨਾਲ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ।
ਕੁਲਥੀ
ਕੁਲਥੀ ਅਤੇ ਇੰਦਰੈਨ ਦੀ ਜੜ੍ਹ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਪੱਥਰੀ ਵਿਚ ਬਹੁਤ ਲਾਭ ਹੁੰਦਾ ਹੈ।
ਪਪੀਤਾ
ਪਪੀਤੇ ਦੀ 20 ਗ੍ਰਾਮ ਜੜ੍ਹ ਪੀਹ ਕੇ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਛਾਣ ਕੇ ਪੀਣ ਨਾਲ ਪੱਥਰੀ ਖਤਮ ਹੁੰਦੀ ਹੈ।
ਸੀਤਾਫਲ
ਹਰ ਰੋਜ਼ ਸੀਤਾਫਲ ਦੇ 25 ਗ੍ਰਾਮ ਰਸ ਵਿਚ ਸੇਂਧਾ ਲੂਣ ਮਿਲਾ ਕੇ ਪੀਣ ਨਾਲ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ।
View More Web Stories