ਇਹ ਹਨ ਸਰਦੀ ਜ਼ੁਕਾਮ ਤੋਂ ਬਚਣ ਦੇ ਘਰੇਲੂ ਉਪਾਅ


2024/01/14 11:39:12 IST

ਜ਼ੁਕਾਮ, ਖੰਘ

    ਸਰਦੀ ਦੇ ਮੌਸਮ ਵਿਚ ਜ਼ੁਕਾਮ, ਖੰਘ ਆਦਿ ਦੀਆਂ ਛੋਟੀਆਂ -ਛੋਟੀਆਂ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਆਮ ਗੱਲ ਹੈ। ਸਰਦੀ-ਜ਼ੁਕਾਮ ਵਰਗੀਆਂ ਪ੍ਰੇਸ਼ਾਨੀਆਂ ਸੱਭ ਨੂੰ ਹੋ ਜਾਂਦੀਆਂ ਹਨ।

ਨਿੰਬੂ

    ਇਕ ਕੜਾਈ ਵਿਚ 4 ਨਿੰਬੂ ਦੇ ਰਸ ਅਤੇ ਉਸ ਦੇ ਛਿਲਕੇ ਪਾ ਲਓ। ਫਿਰ ਇਸ ਵਿਚ 1 ਚਮਚ ਅਦਰਕ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ 10 ਮਿੰਟ ਲਈ ਕਾੜ ਲਓ। ਫਿਰ ਇਸ ਮਿਸ਼ਰਣ ਨੂੰ ਛਾਣ ਕੇ ਵੱਖਰਾ ਕਰ ਲਓ। ਇਸ ਪਾਣੀ ਵਿਚ ਸ਼ਹਿਦ ਮਿਲਾ ਕੇ ਦਿਨ ਵਿਚ 2-3 ਵਾਰ ਪੀਓ

ਸ਼ਹਿਦ

    ਚਮਚ ਨਿੰਬੂ ਦੇ ਰਸ ਵਿਚ 2 ਚਮਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਸੁੱਕੀ ਖਾਂਸੀ ਅਤੇ ਛਾਤੀ ਵਿਚ ਦਰਦ ਤੋਂ ਰਾਹਤ ਮਿਲੇਗੀ।

ਅਦਰਕ

    6 ਕੱਪ ਪਾਣੀ ਵਿਚ ਅੱਧਾ ਕੱਪ ਬਾਰੀਕ ਕੱਟਿਆ ਹੋਇਆ ਅਦਰਕ ਅਤੇ ਦਾਲਚੀਨੀ ਦੇ 2 ਛੋਟੇ ਟੁੱਕੜਿਆਂ ਨੂੰ 20 ਮਿੰਟ ਤੱਕ ਘੱਟ ਗੈਸ ਤੇ ਪਕਾਓ। ਫਿਰ ਇਸ ਨੂੰ ਛਾਣ ਲਓ। ਇਸ ਕਾੜੇ ਨਾਲ ਬਰਾਬਰ ਮਾਤਰਾ ਵਿਚ ਗਰਮ-ਪਾਣੀ ਮਿਲਾ ਕੇ ਪੀਓ।

ਦੇਸੀ ਘਿਉ

    ਦੇਸੀ ਘਿਉ ਨੂੰ ਗਰਮ ਕਰਦੇ ਨੱਕ ਵਿਚ ਪਾਉਣ ਨਾਲ ਜ਼ੁਕਾਮ ਤੋਂ ਰਾਹਤ ਮਿਲਦੀ ਹੈ। ਕਫ਼ ਅਤੇ ਖੰਘ ਵਿਚ ਭੁੰਨਿਆ ਅਮਰੂਦ ਖਾਣ ਨਾਲ ਅਰਾਮ ਮਿਲਦਾ ਹੈ।

ਸ਼ਹਿਦ ਅਦਰਕ ਦਾ ਰਸ

    ਸ਼ਹਿਦ ਅਦਰਕ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਖ਼ਾਸੀ ਦੂਰ ਹੋ ਜਾਦੀ ਹੈ।

ਗਰਮ ਛੋਲਿਆ ਨੂੰ ਸੁੰਘਣਾ

    ਜ਼ੁਕਾਮ ਠੀਕ ਕਰਨ ਲਈ ਗਰਮਾ ਗਰਮ ਛੋਲਿਆ ਨੂੰ ਸੁੰਘਣ ਨਾਲ ਵੀ ਅਰਾਮ ਮਿਲਦਾ ਹੈ।

View More Web Stories