ਲੱਛਣ
ਮਸੂੜਿਆਂ ਵਿਚ ਪੀੜ ਰਹਿਣਾ, ਗਰਮ-ਠੰਡਾ ਪਾਣੀ ਲੱਗਣਾ, ਮਸੂੜਿਆਂ ਵਿਚੋਂ ਖੂਨ ਨਿਕਲਣਾ, ਮੂੰਹ ਵਿਚੋਂ ਬਦਬੂ ਆਉਣਾ ਆਮ ਲੱਛਣ ਹਨ। ਆਉ ਜਾਣੀਏ ਇਸਦੇ ਇਲਾਜ਼।
ਇਲਾਜ-1
ਪੋਟਾਸ਼ੀਅਮ ਪਰਮੈਂਗਨੇਟ, 30 ਗ੍ਰਾਮ ਲੂਣ ਅਤੇ 20 ਗ੍ਰਾਮ ਮਾਜੂਫਲ ਦਾ ਚੂਰਨ ਬਣਾ ਕੇ ਹਰ ਰੋਜ਼ ਮੰਜਨ ਕਰਨ ਨਾਲ ਪਾਇਰੀਆ ਰੋਗ ਦੂਰ ਹੁੰਦਾ ਹੈ।
ਇਲਾਜ-2
ਕਾਲੀ ਮਿਰਚ, ਕਾਲਾ ਲੂਣ ਅਤੇ ਨਿੰਮ ਦੀਆਂ ਨਰਮ ਪੱਤੀਆਂ ਹਰ ਰੋਜ਼ ਖਾਣ ਨਾਲ ਖੂਨ ਸਾਫ਼ ਹੁੰਦਾ ਹੈ, ਜਿਸ ਨਾਲ ਪਾਇਰੀਆ ਠੀਕ ਹੁੰਦਾ ਹੈ।
ਇਲਾਜ-3
ਕੱਥਾ ਚੂਸਣ ਨਾਲ ਮਸੂੜਿਆਂ ਦਾ ਦਰਦ ਠੀਕ ਹੁੰਦਾ ਹੈ।
ਇਲਾਜ-4
ਸਿਰਕੇ ਵਿਚ ਲੂਣ ਅਤੇ ਫਟਕਰੀ ਪਾ ਕੇ ਕੁੱਲਾ ਕਰਨ ਨਾਲ ਮਸੂੜਿਆਂ ਵਿਚੋਂ ਖੂਨ ਨਿਕਲਣਾ ਬੰਦ ਹੋ ਜਾਂਦਾ ਹੈ।
ਇਲਾਜ-5
ਆਂਵਲਾ ਸਾੜ ਕੇ ਉਸ ਵਿਚ ਸੇਂਧਾ ਲੂਣ ਥੋੜ੍ਹਾ ਜਿਹਾ ਮਿਲਾ ਕੇ ਸਰ੍ਹੋਂ ਦੇ ਤੇਲ ਦੇ ਨਾਲ ਮੰਜਨ ਕਰਨ ਨਾਲ ਪਾਇਰੀਆ ਠੀਕ ਹੁੰਦਾ ਹੈ।
ਇਲਾਜ-6
ਇਲਾਚੀ, ਖਸਖਾਸ ਅਤੇ ਲੌਂਗ ਦੇ ਤੇਲ ਨੂੰ ਮਿਲਾ ਕੇ ਦੰਦਾਂ ਤੇ ਮੰਜਨ ਕਰਨ ਨਾਲ ਪਾਇਰੀਆ ਠੀਕ ਹੁੰਦਾ ਹੈ।
ਇਲਾਜ-7
ਨਿੰਮ ਦਾ ਤੇਲ ਲਗਾਉਣ ਨਾਲ ਮਸੂੜਿਆਂ ਦੇ ਰੋਗ ਮਿਟ ਜਾਂਦੇ ਹਨ।
ਇਲਾਜ-8
ਅੰਜੀਰ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਦੇ ਕੁੱਲੇ ਕਰਨ ਨਾਲ ਮਸੂੜ੍ਹਿਆਂ ਦੇ ਵੱਖ-ਵੱਖ ਰੋਗ ਮਿਟ ਜਾਂਦੇ ਹਨ।
ਇਲਾਜ-9
ਰਾਲ ਜ਼ਿਆਦਾ ਵਗਦੀ ਹੋਵੇ ਤਾਂ ਮੁਰਾਦ ਦੇ ਪੱਤੇ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਕੁੱਲਾ ਕਰੋ।
ਇਲਾਜ-10
ਹਰੜ ਦੇ ਕਾੜ੍ਹੇ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਮੂੰਹ ਦੇ ਸਾਰੇ ਰੋਗ ਦੂਰ ਹੁੰਦੇ ਹਨ।
View More Web Stories