ਖਾਰਿਸ਼ ਤੋਂ ਇੰਝ ਪਾਓ ਛੁਟਕਾਰਾ
ਇਲਾਜ–1
20 ਗ੍ਰਾਮ ਨਾਰੀਅਲ ਦੇ ਤੇਲ ਵਿਚ 10 ਗ੍ਰਾਮ ਨਿਬੂ ਦਾ ਰਸ ਮਿਲਾ ਮਾਲਿਸ਼ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ।
ਇਲਾਜ–2
ਦੁੱਧ ਵਿਚ ਚੰਦਨ ਜਾਂ ਨਾਰੀਅਲ ਦਾ ਤੇਲ ਅਤੇ ਮੁਸ਼ਕਪੂਰ ਮਿਲਾ ਕੇ ਲਗਾਉਣ ਨਾਲ ਖਾਰਿਸ਼ ਠੀਕ ਹੁੰਦੀ ਹੈ।
ਇਲਾਜ–3
ਚਮੇਲੀ ਦੇ ਤੇਲ ਵਿਚ ਨਿੰਬੂ ਦਾ ਰਸ ਮਿਲਾ ਕੇ ਸਰੀਰ ਤੇ ਮਾਲਿਸ਼ ਕਰਨ ਤੋਂ ਬਾਅਦ ਇਸ਼ਨਾਨ ਕਰਨ ਨਾਲ ਖਾਰਿਸ਼ ਤੋਂ ਛੁਟਕਾਰਾ ਹੁੰਦਾ ਹੈ।
ਇਲਾਜ–4
ਆਂਵਲੇ ਦੀ ਗਿਟਕ ਨੂੰ ਸਾੜ ਕੇ ਸਵਾਹ ਬਣਾ ਲਵੋ। ਉਸ ਸਵਾਹ ਵਿਚ ਨਾਰੀਅਲ ਦਾ ਤੇਲ ਮਿਲਾ ਕੇ ਖਾਰਿਸ਼ ਵਾਲੇ ਹਿੱਸੇ ਤੇ ਮਾਲਿਸ਼ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ।
ਇਲਾਜ–5
ਨਿੰਮ ਦੇ ਪੱਤੇ 6 ਗ੍ਰਾਮ, ਖੂਨ ਦੀ ਖਰਾਬੀ ਨਾਲ ਪੈਦਾ ਹੋਈ ਖਾਰਿਸ਼ ਨੂੰ ਖਤਮ ਕਰਨ ਲਈ ਕਾਲੀ ਮਿਰਚ ਦੇ 10 ਦਾਣਿਆਂ ਨਾਲ ਪੀਹ ਕੇ ਖਾਉ।
ਇਲਾਜ–6
ਨਾਰੀਅਲ ਦੇ 50 ਗ੍ਰਾਮ ਤੇਲ ਵਿਚ 10 ਗ੍ਰਾਮ ਮੁਸ਼ਕਪੁਰ ਮਿਲਾ ਕੇ ਸਰੀਰ ਤੇ ਮਾਲਿਸ਼ ਕਰਨ ਨਾਲ ਖਾਰਿਸ਼ ਦਾ ਖਾਤਮਾ ਹੁੰਦਾ ਹੈ।
ਇਲਾਜ–7
20 ਗ੍ਰਾਮ ਜਵੈਣ ਨੂੰ 100 ਗ੍ਰਾਮ ਪਾਣੀ ਵਿਚ ਉਬਾਲ ਕੇ ਕੱਪੜੇ ਨਾਲ ਛਾਣ ਕੇ ਉਸ ਪਾਣੀ ਨਾਲ ਖਾਰਿਸ਼ ਵਾਲਾ ਹਿੱਸਾ ਧੋਣ ਨਾਲ ਖਾਰਿਸ਼ ਖਤਮ ਹੁੰਦੀ ਹੈ।
ਇਲਾਜ–8
50 ਗ੍ਰਾਮ ਸਰ੍ਹੋਂ ਦੇ ਤੇਲ ਵਿਚ 10 ਗ੍ਰਾਮ ਅੱਕ ਦਾ ਦੁੱਧ ਪਾ ਕੇ ਪਕਾਉ। ਦੁੱਧ ਸੜ ਕੇ ਖਤਮ ਹੋਣ ਤੇ ਬਚੇ ਤੇਲ ਦੀ ਮਾਲਿਸ਼ ਕਰਨ ਨਾਲ ਖਾਰਿਸ਼ ਠੀਕ ਹੁੰਦੀ ਹੈ।
ਇਲਾਜ–9
ਮਕੋਯ ਦਾ ਰਸ 50 ਗ੍ਰਾਮ, ਅਕੋਲ ਦੇ 25 ਗ੍ਰਾਮ ਬੀਜਾਂ ਵਿਚ ਪੀਹ ਕੇ ਲੇਪ ਕਰਨ ਨਾਲ ਖਾਰਿਸ਼ ਖਤਮ ਹੁੰਦੀ ਹੈ ਅਤੇ ਸੁੰਦਰਤਾ ਵਿਚ ਵਾਧਾ ਹੁੰਦਾ ਹੈ।
View More Web Stories