ਜੋੜਾਂ ਦੇ ਦਰਦ ਨੂੰ ਹਟਾਉਣ ਲਈ ਅਪਣਾਓ ਇਹ ਨੁਸਖੇ


2023/11/30 15:30:55 IST

ਪਲਾਂਟ ਅਧਾਰਤ ਭੋਜਨ

    ਪੌਦਿਆਂ ਤੋਂ ਪ੍ਰਾਪਤ ਕੀਤਾ ਪਲਾਂਟ ਅਧਾਰਤ ਭੋਜਨ ਜੋੜਾਂ ਦੇ ਦਰਦ ਨੂੰ ਘਟਾਉਣ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ ਐਂਟੀਆਕਸੀਡੈਂਟਸ ਅਤੇ ਐਂਟੀ ਇਨਫਲੇਮੇਟਰੀ ਗੁਣ ਹੁੰਦੇ ਹਨ।

ਹਲਦੀ

    ਭੋਜਨ ਵਿੱਚ ਨਿਯਮਤ ਮਾਤਰਾ ਵਿੱਚ ਹਲਦੀ ਮਿਲਾਉਣ ਨਾਲ ਜੋੜਾਂ ਦਾ ਦਰਦ ਘੱਟ ਹੁੰਦਾ ਹੈ। ਹਲਦੀ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਇਨਫਲੇਮੇਟਰੀ ਦੋਵੇਂ ਗੁਣ ਹੁੰਦੇ ਹਨ।

ਅਨਾਨਾਸ

    ਅਨਾਨਾਸ ਵਿੱਚ ਕੁਝ ਹੱਦ ਤੱਕ ਜੋੜਾਂ ਦੇ ਦਰਦ ਨੂੰ ਘੱਟ ਕਰਨ ਦੀ ਸ਼ਕਤੀ ਹੁੰਦੀ ਹੈ। ਹਾਲਾਂਕਿ ਕਿ ਇਹ ਪੂਰੀ ਤਰ੍ਹਾਂ ਰਾਹਤ ਨਹੀਂ ਦੇ ਸਕਦਾ। ਅਨਾਨਾਸ ਵਿੱਚ ਬਰੋਮੇਲੇਨ ਮਿਸ਼ਰਣ ਪਾਇਆ ਜਾਂਦਾ ਹੈ।

ਅਖਰੋਟ

    ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਖਰੋਟ ਦੀ ਗਿਰੀ ਨੂੰ ਪਾਣੀ ਵਿੱਚ ਭਿਓਂ ਕੇ ਸਵੇਰੇ ਖਾਲੀ ਪੇਟ ਖਾਓ।

ਲੱਸਣ

    ਲੱਸਣ ਦੀਆਂ ਦਸ ਕਲੀਆਂ ਨੂੰ 100 ਗ੍ਰਾਮ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਲੈਣ ਨਾਲ ਜੋੜਾਂ ਦੇ ਦਰਦ ਵਿੱਚ ਜਲਦੀ ਆਰਾਮ ਮਿਲ ਸਕਦਾ ਹੈ।

ਨਿੰਬੂ

    ਨਿੰਬੂ, ਸੰਤਰਾ ਵੀ ਜੋੜਾਂ ਦੇ ਦਰਦ ਨੂੰ ਘੱਟ ਕਰ ਸਕਦਾ ਹੈ। ਉਨ੍ਹਾਂ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਇਮਿਉਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਇਹ ਜੋੜਾਂ ਦੇ ਦਰਦ ਲਈ ਵੀ ਲਾਭਦਾਇਕ ਹੈ।

View More Web Stories