ਗੰਜਾਪਨ ਦੂਰ ਕਰਨ ਲਈ ਅਪਣਾਉ ਇਹ ਨੁਸਖੇ
ਆਂਵਲਾ
ਆਂਵਲਾ, ਰੀਠਾ ਅਤੇ ਸ਼ਿਕਾਕਾਈ ਨੂੰ ਬਰਾਬਰ ਲੈ ਕੇ ਪੀਹ ਕੇ ਪਾਣੀ ਵਿਚ ਰਾਤ ਨੂੰ ਭਿਉਂ ਕੇ ਰੱਖੋ ਅਤੇ ਸਵੇਰੇ ਸਿਰ ਧੋਣ ਨਾਲ ਵਾਲਾਂ ਦਾ ਡਿੱਗਣਾ ਬੰਦ ਹੋ ਵਾ ਜਾਂਦਾ ਹੈ।
ਅਨੰਤਮੂਲ
ਅਨੰਤਮੂਲ ਦਾ ਚੂਰਨ 5 ਗ੍ਰਾਮ ਹਰ ਰੋਜ਼ ਪਾਣੀ ਨਾਲ ਖਾਣ ਨਾਲ ਗੰਜਾਪਨ ਦੂਰ ਹੁੰਦਾ ਹੈ।
ਨਿੰਮ
ਨਿੰਮ ਦਾ ਤੇਲ, ਨਾਰੀਅਲ ਦੇ ਤੇਲ ਵਿਚ ਮਿਲਾ ਕੇ ਕੁਝ ਦਿਨਾਂ ਤਕ ਗੰਜੇਪਨ ਦੀ ਜਗ੍ਹਾ ਤੇ ਲਗਾਉਣ ਨਾਲ ਵਾਲ ਫਿਰ ਤੋਂ ਉੱਗਣ ਲੱਗਦੇ ਹਨ।
ਕਲੀਹਾਰੀ
ਕਲੀਹਾਰੀ ਦੀ ਜੜ੍ਹ ਨੂੰ ਗਾਂ ਦੇ ਪਿਸ਼ਾਬ ਵਿਚ ਰਗੜ ਕੇ ਸਿਰ ਤੇ ਲੇਪ ਕਰਨ ਨਾਲ ਗੰਜਾਪਨ ਖਤਮ ਹੁੰਦਾ ਹੈ।
ਬਿਲ
ਬਿਲ ਦੇ ਰਸ ਅਤੇ ਇੰਦਰੈਣ ਦੀ ਵੇਲ ਦਾ ਰਸ ਕੱਢ ਕੇ ਹਰ ਰੋਜ਼ ਸਿਰ ਤੇ ਮਾਲਿਸ਼ ਕਰਨ ਨਾਲ ਗੰਜੇਪਨ ਦੇ ਰੋਗ ਵਿਚ ਬਹੁਤ ਲਾਭ ਹੁੰਦਾ ਹੈ।
ਕਲੌਂਜੀ
ਕਲੌਂਜੀ ਦੇ ਬੀਜਾਂ ਨੂੰ ਪਾਣੀ ਵਿਚ ਪੀਹ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਉਂਗਲੀਆਂ ਨਾਲ ਲਗਾਉਣ ਨਾਲ ਗੰਜਾਪਨ ਦੂਰ ਹੁੰਦਾ ਹੈ।
ਨਿੰਬੂ
ਨਿੰਬੂ ਦੇ ਬੀਜਾਂ ਨੂੰ ਪਾਣੀ ਵਿਚ ਪੀਹ ਕੇ ਸਿਰ ਤੇ ਲੇਪ ਕਰਨ ਨਾਲ ਕੁਝ ਮਹੀਨਿਆਂ ਵਿਚ ਵਾਲ ਫਿਰ ਉੱਗਣ ਲੱਗਦੇ ਹਨ।
ਪਿਆਜ ਦਾ ਰਸ
ਪਿਆਜ ਦਾ ਰਸ ਵਾਲਾਂ ਦੀ ਜੜ੍ਹ ਵਿਚ ਉਂਗਲੀਆਂ ਨਾਲ ਲਗਾਉਣ ਨਾਲ ਵਾਲ ਡਿੱਗਣੇ ਬੰਦ ਹੋ ਜਾਂਦੇ ਹਨ।
View More Web Stories