ਚਿਹਰੇ 'ਤੇ ਚਮਕ ਲਿਆਉਣ ਲਈ ਅਪਣਾਓ ਇਹ ਟਿਪਸ


2023/12/04 09:30:00 IST

ਚੰਗੀ ਨੀਂਦ ਲਓ

    ਸਾਰਾ ਦਿਨ ਕੰਮ ਕਰਨਾ, ਦੇਰ ਰਾਤ ਤੱਕ ਜਾਗਣਾ ਅਤੇ ਪੂਰੀ 8 ਘੰਟੇ ਨੀਂਦ ਨਾ ਲੈਣਾ ਤੁਹਾਡੀ ਸਕਿਨ ਲਈ ਚੰਗਾ ਨਹੀਂ ਹੈ।

ਪਾਣੀ ਪੀਓ

    ਲੋੜੀਂਦਾ ਪਾਣੀ ਸਾਡੀ ਸਕਿਨ ਨੂੰ ਚਮਕਦਾਰ ਬਣਾਉਣ ਵਿੱਚ ਮਦਦ ਕਰਦਾ ਹੈ। ਸਾਡੇ ਸਰੀਰ ਵਿੱਚੋਂ ਗੰਦਗੀ ਨੂੰ ਦੂਰ ਕਰਦਾ ਹੈ ਅਤੇ ਸਰੀਰ ਦੇ ਨਵੇਂ ਸੈੱਲ ਬਣਾਉਂਦਾ ਹੈ।

ਕਸਰਤ

    ਕਸਰਤ ਸਿਰਫ਼ ਭਾਰ ਘਟਾਉਣ ਲਈ ਨਹੀਂ ਹੈ, ਬਲਕਿ ਸਰੀਰ ਨੂੰ ਆਕਾਰ ਵਿਚ ਲਿਆਉਣ ਅਤੇ ਚਿਹਰੇ ਤੇ ਚਮਕ ਲਿਆਉਣ ਲਈ ਵੀ ਹੈ।

ਯੋਗਾ ਦਾ ਅਭਿਆਸ

    ਯੋਗਾ ਤੁਹਾਡੀ ਸਕਿਨ ਨੂੰ ਚਮਕਦਾਰ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਯੋਗਾ ਤੁਹਾਡੀ ਸਕਿਨ ਦੀਆਂ ਮਾਸਪੇਸ਼ੀਆਂ ਨੂੰ ਕੱਸਦਾ ਹੈ ਅਤੇ ਇਸਨੂੰ ਸੁਧਾਰਦਾ ਹੈ।

ਸਾਬਣ ਦੀ ਵਰਤੋਂ

    ਸਾਬਣ ਦੀ ਵਰਤੋਂ ਕੀਤੇ ਬਿਨਾਂ ਤੁਹਾਡੀ ਸਕਿਨ ਸਾਫ਼ ਮਹਿਸੂਸ ਨਹੀਂ ਹੁੰਦੀ ਪਰ ਸਾਬਣ ਦੀ ਜ਼ਿਆਦਾ ਵਰਤੋਂ ਤੁਹਾਡੇ ਚਿਹਰੇ ਦੀ ਸਕਿਨ ਲਈ ਠੀਕ ਨਹੀਂ ਹੈ।

ਤਣਾਅ

    ਤਣਾਅ ਇੱਕ ਅਜਿਹੀ ਬਿਮਾਰੀ ਹੈ ਜੋ ਬਾਹਰੋਂ ਦਿਖਾਈ ਨਹੀਂ ਦਿੰਦੀ, ਪਰ ਅੰਦਰੋਂ ਤੁਹਾਨੂੰ ਖਾ ਜਾਂਦੀ ਹੈ। ਤੁਹਾਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੇ ਨਾਲ-ਨਾਲ ਇਹ ਤੁਹਾਡੀ ਸਿਹਤ ਤੇ ਵੀ ਹਮਲਾ ਕਰਦਾ ਹੈ।

ਕੁਦਰਤੀ ਖੁਰਾਕ ਅਪਣਾਓ

    ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਸਾਡੇ ਸਰੀਰ ਦੀ ਦਿੱਖ ਤੇ ਅਸਰ ਪੈਂਦਾ ਹੈ।ਇਸ ਲਈ ਸਾਨੂੰ ਆਪਣੀ ਖੁਰਾਕ ਵਿੱਚ ਤਾਜ਼ੇ ਫਲ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

View More Web Stories