ਮਸੂੜਿਆਂ ਚੋਂ ਖੂਨ ਨਿਕਲੇ ਤਾ ਅਪਣਾਓ ਟਿਪਸ
ਨਜ਼ਰਅੰਦਾਜ਼ ਨਾ ਕਰੋ
ਬਹੁਤ ਸਾਰੇ ਲੋਕਾਂ ਨੂੰ ਬੁਰਸ਼ ਕਰਦੇ ਸਮੇਂ ਉਨ੍ਹਾਂ ਦੇ ਮਸੂੜਿਆਂ ਤੋਂ ਖੂਨ ਨਿਕਲਣ ਦਾ ਅਨੁਭਵ ਹੁੰਦਾ ਹੈ। ਜਿਸ ਨੂੰ ਉਹ ਨਜ਼ਰਅੰਦਾਜ਼ ਕਰਦੇ ਹਨ।
ਸਿਹਤ ਲਈ ਨੁਕਸਾਨਦੇਹ
ਕਈ ਵਾਰ ਮਸੂੜਿਆਂ ਚੋਂ ਖੂਨ ਨਿਕਲਣਾ ਗੰਭੀਰ ਸਮੱਸਿਆ ਦਾ ਸੰਕੇਤ ਹੁੰਦਾ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੋ ਸਕਦਾ ਹੈ।
ਸਾਵਧਾਨ ਹੋ ਜਾਓ
ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਤੁਹਾਨੂੰ ਵੀ ਅਜਿਹੀ ਸਮੱਸਿਆ ਹੈ ਤਾਂ ਹੋ ਜਾਓ ਸਾਵਧਾਨ।
ਕਈ ਨੇ ਕਾਰਨ
ਮਸੂੜਿਆਂ ਵਿੱਚੋਂ ਖੂਨ ਵਗਣ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਹਾਰਮੋਨਲ ਅਸੰਤੁਲਨ, ਵਿਟਾਮਿਨ ਦੀ ਕਮੀ ਤੇ ਇੱਥੋਂ ਤੱਕ ਕਿ ਤਣਾਅ ਵੀ ਇਸਦਾ ਕਾਰਨ ਹੋ ਸਕਦਾ ਹੈ।
ਨਰਮ ਬੁਰਸ਼ ਹੀ ਖਰੀਦੋ
ਬੁਰਸ਼ ਮਸੂੜਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਬੁਰਸ਼ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦੇ ਬ੍ਰਿਸਟਲ ਨਰਮ ਹੋਣ।
ਸਹੀ ਬੁਰਸ਼ ਚੁਣੋ
ਬ੍ਰਿਸਟਲ ਸਖ਼ਤ ਹੋਣ ਕਾਰਨ, ਤੁਹਾਡੇ ਮਸੂੜੇ ਛਿੱਲ ਸਕਦੇ ਹਨ, ਜੋ ਉਨ੍ਹਾਂ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਸਹੀ ਬੁਰਸ਼ ਦੀ ਚੋਣ ਕਰੋ।
ਮੂੰਹ ਦੀ ਸਫਾਈ ਦਾ ਰੱਖੋ ਧਿਆਨ
ਦੰਦਾਂ ਚ ਮੌਜੂਦ ਗੰਦਗੀ ਕਾਰਨ ਮਸੂੜਿਆਂ ਤੇ ਵੀ ਮਾੜਾ ਅਸਰ ਪੈਂਦਾ ਹੈ। ਮੂੰਹ ਦੀ ਮਾੜੀ ਸਫਾਈ ਦੇ ਕਾਰਨ ਤੁਹਾਨੂੰ ਮਸੂੜਿਆਂ ਤੋਂ ਖੂਨ ਵਗਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਨਿਯਮਤ ਜਾਂਚ
ਨਿਯਮਿਤ ਤੌਰ ਤੇ ਦੰਦਾਂ ਦੇ ਡਾਕਟਰ ਕੋਲ ਜਾਓ ਤੇ ਚੈਕਅੱਪ ਕਰਵਾਓ, ਤਾਂ ਜੋ ਜੇਕਰ ਕੋਈ ਸਮੱਸਿਆ ਹੈ, ਤਾਂ ਉਸ ਦਾ ਸਮੇਂ ਸਿਰ ਇਲਾਜ ਕੀਤਾ ਜਾ ਸਕੇ।
ਦਿਨ ਚ 2 ਵਾਰ ਬੁਰਸ਼ ਕਰੋ
ਦਿਨ ਵਿਚ ਦੋ ਵਾਰ ਬੁਰਸ਼ ਅਤੇ ਫਲਾਸ ਕਰੋ। ਇਸ ਨਾਲ ਤੁਹਾਡੇ ਦੰਦਾਂ ਵਿੱਚ ਜਮ੍ਹਾਂ ਹੋਈ ਗੰਦਗੀ ਸਾਫ਼ ਹੋ ਜਾਵੇਗੀ ਅਤੇ ਤੁਹਾਡੇ ਮਸੂੜੇ ਵੀ ਸਿਹਤਮੰਦ ਰਹਿਣਗੇ।
ਵਿਟਾਮਿਨ C ਖਾਓ
ਮਸੂੜਿਆਂ ਤੋਂ ਖੂਨ ਵਗਣ ਦੀ ਸਮੱਸਿਆ ਵਿਟਾਮਿਨ C ਦੀ ਕਮੀ ਦੇ ਕਾਰਨ ਵੀ ਹੋ ਸਕਦੀ ਹੈ। ਸੰਤਰੇ ਅਤੇ ਕੀਵੀ ਵਰਗੇ ਫਲਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।
View More Web Stories