ਕੁਝ ਨੁਸਖੇ ਅਪਨਾਓ, ਪ੍ਰੀ-ਡਾਇਬੀਟਿਜ਼ ਤੋਂ ਬਚੋ


2023/11/19 17:24:15 IST

ਇਹ ਹਨ ਲੱਛਣ

    ਬਾਰ-ਬਾਰ ਪਿਸ਼ਾਬ ਕਰਨਾ, ਬੇਹੋਸ਼ੀ, ਧੁੰਦਲਾ ਨਜ਼ਰ ਆਉਂਣਾ, ਬਹੁਤ ਪਿਆਸ ਮਹਿਸੂਸ ਕਰਨਾ

ਸਿਗਰਟ

    ਜੇ ਤੁਸੀਂ ਸਿਗਰਟ ਪੀਂਦੇ ਹੋ, ਤਾਂ ਇਸਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ। ਸਿਗਰਟ ਪੀਣ ਨਾਲ ਕਿਸੇ ਵੀ ਵਿਅਕਤੀ ਦਾ ਸ਼ੂਗਰ ਲੈਵਲ ਅਚਾਨਕ ਵੱਧ ਜਾਂਦਾ ਹੈ।

ਭਾਰ ਘਟਾਉ

    ਭਾਰ ਨੂੰ ਕੰਟਰੋਲ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਆਪਣਾ ਭਾਰ ਪੰਜ ਤੋਂ 10 ਫੀਸਦੀ ਤੱਕ ਵੀ ਘਟਾਉਂਦੇ ਹੋ ਤਾਂ ਇਸ ਦਾ ਤੁਹਾਡੀ ਸਿਹਤ ਤੇ ਬਹੁਤ ਸਕਾਰਾਤਮਕ ਅਸਰ ਪੈ ਸਕਦਾ ਹੈ।

ਸੋਡੀਅਮ

    ਸਰੀਰ ਵਿਚ ਜ਼ਿਆਦਾ ਸੋਡੀਅਮ ਪਾਣੀ ਦੀ ਕਮੀ ਦਾ ਕਾਰਨ ਬਣਦਾ ਹੈ, ਜਿਸ ਨਾਲ ਖੂਨ ਦੀ ਮਾਤਰਾ ਵਧ ਜਾਂਦੀ ਹੈ। ਭੋਜਨ ਵਿੱਚ ਸੋਡੀਅਮ ਦੀ ਮਾਤਰਾ ਨੂੰ ਘਟਾਓ।

ਕੋਲੈਸਟ੍ਰੋਲ

    ਜੇਕਰ ਤੁਹਾਨੂੰ ਹਾਈ ਕੋਲੈਸਟ੍ਰੋਲ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਤਾਂ ਇਸ ਨੂੰ ਵੀ ਕੰਟਰੋਲ ਚ ਰੱਖੋ।

ਪੋਟਾਸ਼ੀਅਮ

    ਆਪਣੀ ਖੁਰਾਕ ਵਿੱਚ ਪੋਟਾਸ਼ੀਅਮ ਨਾਲ ਭਰਪੂਰ ਚੀਜ਼ਾਂ ਨੂੰ ਵਧਾਓ। ਡੱਬਾਬੰਦ ​​ਸਮੱਗਰੀ ਦੀ ਵਰਤੋਂ ਨਾ ਕਰੋ। ਫਾਈਬਰ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਵਧਾਓ।

ਕਸਰਤ

    ਪ੍ਰੀ-ਡਾਇਬੀਟੀਜ਼ ਤੇ ਕਾਬੂ ਪਾਉਣ ਲਈ ਕਸਰਤ ਵੀ ਬਹੁਤ ਜ਼ਰੂਰੀ ਹੈ, ਹਫ਼ਤੇ ਵਿਚ ਪੰਜ ਦਿਨ ਘੱਟੋ-ਘੱਟ 30 ਮਿੰਟ ਕਸਰਤ ਕਰਨ ਦਾ ਨਿਯਮ ਬਣਾਓ।

View More Web Stories