ਰੋਜ਼ਾਨਾ ਬੱਚਿਆਂ ਨੂੰ ਖਵਾਓ ਇਹ ਚੀਜਾਂ, ਕੰਪਿਊਟਰ ਨਾਲੋਂ ਤੇਜ਼ ਹੋਵੇਗਾ ਦਿਮਾਗ


2023/12/13 13:42:19 IST

ਸਹੀ ਖੁਰਾਕ

    ਹਰ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹਾਈ ਵਿਚ ਤੇਜ਼ ਹੋਵੇ। ਉਸਦਾ ਦਿਮਾਗ ਕੰਪਿਊਟਰ ਵਾਂਗ ਤੇਜ਼ ਹੋਣਾ ਚਾਹੀਦਾ ਹੈ। ਪਰ ਕਈ ਵਾਰ ਅਸੀਂ ਉਨ੍ਹਾਂ ਨੂੰ ਸਹੀ ਖੁਰਾਕ ਨਹੀਂ ਦੇ ਪਾਉਂਦੇ, ਜਿਸ ਕਾਰਨ ਉਹ ਕਮਜ਼ੋਰ ਹੋ ਜਾਂਦੇ ਹਨ।

ਆਂਡਾ

    ਅੰਡੇ ਵਿੱਚ ਪ੍ਰੋਟੀਨ, ਸਿਹਤਮੰਦ ਚਰਬੀ ਅਤੇ ਕਾਰਬੋਹਾਈਡਰੇਟ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਇਸ ਤੋਂ ਇਲਾਵਾ ਆਂਡੇ ਚ ਕੋਲੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਯਾਦਦਾਸ਼ਤ ਵਧਾਉਣ ਚ ਮਦਦ ਕਰਦਾ ਹੈ।

ਤੇਲਯੁਕਤ ਮੱਛੀ

    ਤੇਲਯੁਕਤ ਮੱਛੀ ਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸਿਹਤਮੰਦ ਰੱਖਣ ਅਤੇ ਯਾਦਦਾਸ਼ਤ ਵਧਾਉਣ ਚ ਮਦਦਗਾਰ ਸਾਬਤ ਹੁੰਦੇ ਹਨ।

ਓਟਸ

    ਵਿਟਾਮਿਨ ਈ, ਬੀ-ਕੰਪਲੈਕਸ, ਜ਼ਿੰਕ, ਫਾਈਬਰ ਆਦਿ ਨਾਲ ਭਰਪੂਰ ਓਟਸ ਨੂੰ ਬੱਚਿਆਂ ਦੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਦਲੀਆ

    ਸਿਹਤ ਮਾਹਿਰਾਂ ਅਨੁਸਾਰ ਬੱਚਿਆਂ ਨੂੰ ਰੋਜ਼ਾਨਾ ਦਲੀਆ ਖੁਆਉਣਾ ਚਾਹੀਦਾ ਹੈ। ਇਸ ਨਾਲ ਉਹ ਮਾਨਸਿਕ ਤੌਰ ਤੇ ਮਜ਼ਬੂਤ ਹੁੰਦੇ ਹਨ ਅਤੇ ਊਰਜਾ ਵੀ ਮਿਲਦੀ ਹੈ।

ਦੁੱਧ

    ਬੱਚਿਆਂ ਦੀ ਖੁਰਾਕ ਵਿੱਚ ਰੋਜ਼ਾਨਾ ਦੁੱਧ ਸ਼ਾਮਲ ਕਰੋ। ਦਹੀਂ, ਪਨੀਰ, ਘਿਓ ਆਦਿ ਨੂੰ ਵੀ ਆਪਣੀ ਖੁਰਾਕ ਦਾ ਹਿੱਸਾ ਬਣਾਓ। ਇਸ ਨਾਲ ਬੱਚਿਆਂ ਨੂੰ ਸਰੀਰਕ ਤਾਕਤ ਮਿਲੇਗੀ ਅਤੇ ਉਨ੍ਹਾਂ ਦਾ ਮਾਨਸਿਕ ਵਿਕਾਸ ਵੀ ਹੋਵੇਗਾ।

ਬੀਨਜ਼

    ਪ੍ਰੋਟੀਨ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਬੀਨਜ਼ ਨੂੰ ਵੀ ਬੱਚਿਆਂ ਦੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ।

View More Web Stories