ਨੇਲ ਪਾਲਿਸ਼ ਦੀ ਜ਼ਿਆਦਾ ਵਰਤੋਂ ਹੋ ਸਕਦੀ ਖਤਰਨਾਕ
ਕੈਮੀਕਲ ਪਾਏ ਜਾਂਦੇ
ਹਰ ਕੋਈ ਨੇਲ ਪਾਲਿਸ਼ ਲਗਾਉਣਾ ਪਸੰਦ ਕਰਦਾ ਹੈ। ਪਰ ਇਹ ਬਹੁਤ ਹਾਨੀਕਾਰਕ ਹੈ। ਇਨ੍ਹਾਂ ਚ ਕੈਮੀਕਲ ਹੁੰਦੇ ਹਨ, ਜੋ ਸਿਹਤ ਲਈ ਖਤਰਨਾਕ ਹੋ ਸਕਦੇ ਹਨ।
ਸਿਹਤ ਲਈ ਮਾੜੀ
ਨੇਲ ਪਾਲਿਸ਼ ਦੀ ਜ਼ਿਆਦਾ ਵਰਤੋਂ ਸਿਹਤ ਲਈ ਬਹੁਤ ਮਾੜੀ ਹੈ। ਨੇਲ ਪਾਲਿਸ਼ ਵਿੱਚ ਬਹੁਤ ਸਾਰੇ ਕੈਮੀਕਲ ਹੁੰਦੇ ਹਨ। ਇਹ ਸਾਰੇ ਰਸਾਇਣ ਕਾਫੀ ਨੁਕਸਾਨਦੇਹ ਹਨ।
ਬਹੁਤ ਸਾਰੀਆਂ ਸਮੱਸਿਆਵਾਂ
ਨੇਲ ਪਾਲਿਸ਼ ਨੂੰ ਲਗਾਤਾਰ ਲਗਾਉਣ ਨਾਲ ਚਮੜੀ ਦੀ ਐਲਰਜੀ, ਸੋਜ ਅਤੇ ਲਾਲੀ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਨੇਲ ਪਾਲਿਸ਼ ਰਿਮੂਵਰ ਵੀ ਹਾਨੀਕਾਰਕ
ਨੇਲ ਪਾਲਿਸ਼ ਰਿਮੂਵਰ ਵੀ ਕਾਫੀ ਨੁਕਸਾਨਦੇਹ ਹੈ। ਇਹ ਰਸਾਇਣਾਂ ਨਾਲ ਵੀ ਭਰਪੂਰ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਸਕਦੀ ਹੈ। ਇਹ ਇਨਫੈਕਸ਼ਨ ਤੇ ਬੈਕਟੀਰੀਆ ਦੇ ਖਤਰੇ ਨੂੰ ਵੀ ਵਧਾਉਂਦਾ ਹੈ।
ਫੇਫੜਿਆਂ ਨੂੰ ਨੁਕਸਾਨ
ਨੇਲ ਪਾਲਿਸ਼ ਦੀ ਵਰਤੋਂ ਸਾਡੇ ਫੇਫੜਿਆਂ ਲਈ ਨੁਕਸਾਨਦੇਹ ਹੈ। ਇਸ ਨੂੰ ਲਗਾਉਣ ਨਾਲ ਫੇਫੜਿਆਂ ਚ ਸੋਜ ਆ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਚ ਤਕਲੀਫ ਹੁੰਦੀ ਹੈ ਅਤੇ ਦਮੇ ਵਰਗੀਆਂ ਹੋਰ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਗਰਭਵਤੀ ਔਰਤਾਂ ਲਈ ਖਤਰਨਾਕ
ਗਰਭਵਤੀ ਔਰਤਾਂ ਨੂੰ ਨੇਲ ਪਾਲਿਸ਼ ਲਗਾਉਣ ਤੋਂ ਬਚਣਾ ਚਾਹੀਦਾ ਹੈ। ਨੇਲ ਪਾਲਿਸ਼ ਵਿਚਲੇ ਰਸਾਇਣ ਗਰਭਵਤੀ ਔਰਤਾਂ ਲਈ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ, ਕਿਉਂਕਿ ਉਹ ਬੱਚੇ ਵਿਚ ਜਾ ਸਕਦੇ ਹਨ।
View More Web Stories