ਖਾਂਦੇ ਹੋ ਜ਼ਿਆਦਾ ਬਦਾਮ 'ਤੇ ਸਿਹਤ ਨੂੰ ਹੋ ਸਕਦਾ ਨੁਕਸਾਨ
ਬਚਪਨ ਤੋਂ ਖਾ ਰਹੇ ਬਦਾਮ
ਅਸੀਂ ਸਾਰਿਆਂ ਨੇ ਬਚਪਨ ਵਿੱਚ ਵੱਡਿਆਂ ਤੋਂ ਸੁਣਿਆ ਹੋਵੇਗਾ ਕਿ ਬਦਾਮ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਹ ਕਾਫ਼ੀ ਹੱਦ ਤੱਕ ਸੱਚ ਹੈ ਅਤੇ ਇਹੀ ਕਾਰਨ ਹੈ ਕਿ ਬਚਪਨ ਤੋਂ ਹੀ ਘਰਾਂ ਵਿੱਚ ਬੱਚਿਆਂ ਨੂੰ ਬਦਾਮ ਖੁਆਏ ਜਾਂਦੇ ਹਨ।
ਕਈ ਹੁੰਦੇ ਫਾਇਦੇ
ਇਸ ਨੂੰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਦਿਮਾਗ ਨੂੰ ਤੇਜ਼ ਕਰਨ ਤੋਂ ਲੈ ਕੇ ਦਿਲ ਨੂੰ ਸਿਹਤਮੰਦ ਰੱਖਣ ਤੱਕ ਬਦਾਮ ਖਾਣ ਦੇ ਕਈ ਫਾਇਦੇ ਹਨ, ਪਰ ਜਿਵੇਂ ਕਿਹਾ ਜਾਂਦਾ ਹੈ ਕਿ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਸੀਮਤ ਮਾਤਰਾ 'ਚ ਖਾਣੇ ਜ਼ਰੂਰੀ
ਜੇਕਰ ਕਿਸੇ ਚੀਜ਼ ਦੇ ਫਾਇਦੇ ਹਨ ਤਾਂ ਇਸ ਦੇ ਕੁਝ ਨੁਕਸਾਨ ਵੀ ਹੋਣਗੇ। ਅਜਿਹਾ ਹੀ ਕੁਝ ਬਦਾਮ ਨਾਲ ਵੀ ਹੁੰਦਾ ਹੈ। ਬਦਾਮ ਨੂੰ ਸੀਮਤ ਮਾਤਰਾ ਚ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਜ਼ਿਆਦਾ ਸੇਵਨ ਕਰਨ ਨਾਲ ਸਮੱਸਿਆਵਾਂ ਹੋ ਸਕਦੀਆਂ ਹਨ।
ਪਾਚਨ ਸਮੱਸਿਆਵਾਂ
ਜ਼ਿਆਦਾ ਬਦਾਮ ਖਾਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਚ ਮੌਜੂਦ ਫਾਈਬਰ ਦੀ ਮਾਤਰਾ ਜ਼ਿਆਦਾ ਮਾਤਰਾ ਚ ਸੇਵਨ ਕਰਨ ਤੇ ਗੈਸ ਅਤੇ ਬਲੋਟਿੰਗ ਸਮੇਤ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ।
ਐਲਰਜੀ
ਜੇਕਰ ਤੁਸੀਂ ਸੀਮਤ ਮਾਤਰਾ ਤੋਂ ਜ਼ਿਆਦਾ ਬਦਾਮ ਖਾਂਦੇ ਹੋ ਤਾਂ ਇਸ ਨਾਲ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ। ਬਦਾਮ ਤੋਂ ਐਲਰਜੀ ਮਤਲੀ, ਧੱਫੜ, ਸਾਹ ਲੈਣ ਵਿੱਚ ਮੁਸ਼ਕਲ, ਹਾਈ ਬਲੱਡ ਪ੍ਰੈਸ਼ਰ ਅਤੇ ਸੋਜ ਦਾ ਕਾਰਨ ਬਣ ਸਕਦੀ ਹੈ।
ਗੁਰਦੇ ਦੀ ਪੱਥਰੀ
ਬਾਦਾਮ ਵਿੱਚ ਆਕਸਲੇਟ ਪਾਇਆ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਬਾਦਾਮ ਖਾਣ ਨਾਲ ਆਕਸਲੇਟ ਦਾ ਪੱਧਰ ਵੱਧ ਜਾਂਦਾ ਹੈ, ਜੋ ਕਿਡਨੀ ਵਿੱਚ ਜਮ੍ਹਾ ਹੋ ਸਕਦਾ ਹੈ ਅਤੇ ਗੁਰਦੇ ਦੀ ਪੱਥਰੀ ਦਾ ਕਾਰਨ ਬਣ ਸਕਦਾ ਹੈ।
ਵਿਟਾਮਿਨ ਈ ਬਣ ਜਾਂਦਾ ਜ਼ਹਿਰ
ਬਹੁਤ ਜ਼ਿਆਦਾ ਬਦਾਮ ਖਾਣ ਨਾਲ ਵਿਟਾਮਿਨ ਈ ਦਾ ਜ਼ਹਿਰ ਬਣ ਸਕਦਾ ਹੈ। ਇਸ ਨਾਲ ਤੁਹਾਡੀ ਸਿਹਤ ਤੇ ਮਾੜੇ ਪ੍ਰਭਾਵ ਪੈ ਸਕਦੇ ਹਨ, ਜਿਸ ਵਿੱਚ ਦਸਤ, ਪੇਟ ਦੇ ਛਾਲੇ, ਅਤੇ ਹੋਰ ਪਾਚਨ ਸਮੱਸਿਆਵਾਂ ਸ਼ਾਮਲ ਹਨ।
ਵਧ ਸਕਦਾ ਭਾਰ
ਜ਼ਿਆਦਾ ਬਦਾਮ ਖਾਣ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਇਸ ਚ ਮੌਜੂਦ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਨੂੰ ਜ਼ਿਆਦਾ ਮਾਤਰਾ ਚ ਖਾਣ ਨਾਲ ਭਾਰ ਵਧ ਸਕਦਾ ਹੈ।
ਪੌਸ਼ਟਿਕ ਤੱਤ ਦੀ ਘਾਟ
ਬਦਾਮ ਵਿੱਚ ਫਾਈਟਿਕ ਐਸਿਡ ਹੁੰਦਾ ਹੈ, ਜੋ ਸਰੀਰ ਦੇ ਹੋਰ ਮਹੱਤਵਪੂਰਨ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਦੇ ਸਮਾਈ ਵਿੱਚ ਰੁਕਾਵਟ ਪਾ ਸਕਦਾ ਹੈ। ਅਜਿਹੇ ਚ ਜ਼ਿਆਦਾ ਮਾਤਰਾ ਚ ਬਦਾਮ ਖਾਣ ਨਾਲ ਸਰੀਰ ਚ ਪੋਸ਼ਕ ਤੱਤਾਂ ਦੀ ਕਮੀ ਹੋ ਸਕਦੀ ਹੈ।
View More Web Stories