ਸਰਦੀਆਂ ਵਿੱਚ ਪਿਸਤਾ ਖਾਣ ਨਾਲ ਹੁੰਦੇ ਹਨ ਇਹ ਜਬਰਦਸਤ ਫਾਇਦੇ


2023/12/17 12:37:05 IST

ਡਰਾਈ ਫਰੂਟ

    ਸਰਦੀਆਂ ਵਿੱਚ ਅਕਸਰ ਗਰਮ ਚੀਜ਼ਾਂ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਲਈ ਕਈ ਲੋਕ ਸੁੱਕੇ ਮੇਵੇ ਨੂੰ ਆਪਣੀ ਡਾਈਟ ਚ ਸ਼ਾਮਲ ਕਰਦੇ ਹਨ। ਜਦੋਂ ਵੀ ਸੁੱਕੇ ਮੇਵੇ ਦੀ ਗੱਲ ਆਉਂਦੀ ਹੈ, ਤਾਂ ਕਾਜੂ, ਬਦਾਮ, ਅਖਰੋਟ, ਕਿਸ਼ਮਿਸ਼ ਦੇ ਨਾਲ-ਨਾਲ ਪਿਸਤਾ ਵੀ ਇਸ ਸੂਚੀ ਵਿੱਚ ਸ਼ਾਮਲ ਹੁੰਦੇ ਹਨ।

ਪਿਸਤਾ

    ਸਰਦੀਆਂ ਵਿੱਚ ਪਿਸਤਾ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਸਰੀਰ ਨੂੰ ਗਰਮ ਰੱਖਣ ਦੇ ਨਾਲ-ਨਾਲ ਇਹ ਕਈ ਬੀਮਾਰੀਆਂ ਤੋਂ ਵੀ ਬਚਾਅ ਕਰ ਸਕਦਾ ਹੈ।

ਭਾਰ ਘਟਾਉਣ ਵਿੱਚ ਮਦਦਗਾਰ

    ਜੇਕਰ ਤੁਸੀਂ ਸਰਦੀਆਂ ਚ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਿਸਤਾ ਨੂੰ ਆਪਣੀ ਡਾਈਟ ਚ ਸ਼ਾਮਲ ਕਰ ਸਕਦੇ ਹੋ। ਇਸ ਚ ਫਾਈਬਰ ਹੁੰਦਾ ਹੈ, ਜੋ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

ਸ਼ੂਗਰ ਵਿਚ ਲਾਭਦਾਇਕ

    ਡਾਇਬਟੀਜ਼ ਦੇ ਮਰੀਜ਼ਾਂ ਲਈ ਪਿਸਤਾ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜਿਸ ਕਾਰਨ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਆਸਾਨੀ ਨਾਲ ਕੰਟਰੋਲ ਕਰ ਸਕਦਾ ਹੈ।

ਪਾਚਨ ਕਿਰਿਆ ਸਹੀ ਰੱਖੇ

    ਪਿਸਤਾ ਦਾ ਸੇਵਨ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਚ ਭਰਪੂਰ ਮਾਤਰਾ ਚ ਫਾਈਬਰ ਹੁੰਦਾ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣ ਚ ਮਦਦ ਕਰਦਾ ਹੈ।

ਦਿਲ ਲਈ ਫਾਇਦੇਮੰਦ

    ਸਰਦੀਆਂ ਦੇ ਮੌਸਮ ਚ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਅਜਿਹੇ ਚ ਦਿਲ ਦੇ ਰੋਗੀਆਂ ਲਈ ਪਿਸਤਾ ਦਾ ਸੇਵਨ ਕਰਨਾ ਫਾਇਦੇਮੰਦ ਹੋ ਸਕਦਾ ਹੈ।

ਇੰਨੇ ਪਿਸਤੇ ਦਿਨ ਵਿੱਚ ਖਾਓ

    ਸਿਹਤ ਮਾਹਿਰਾਂ ਅਨੁਸਾਰ ਇੱਕ ਵਿਅਕਤੀ ਰੋਜ਼ਾਨਾ 35 ਤੋਂ 45 ਗ੍ਰਾਮ ਪਿਸਤਾ ਦਾ ਸੇਵਨ ਕਰ ਸਕਦਾ ਹੈ। ਇਸ ਨਾਲ ਸਿਹਤ ਲਈ ਕਈ ਫਾਇਦੇ ਹੋ ਸਕਦੇ ਹਨ।

View More Web Stories