ਖਾਣ-ਪੀਣ ਦੀ ਆਦਤ ਬਣਾ ਸਕਦੀ ਸਿਹਤ
10 ਘੰਟੇ ਦੇ ਅੰਦਰ ਖਾਓ
10 ਘੰਟੇ ਦੇ ਅੰਦਰ ਖਾਣਾ ਤੁਹਾਡੇ ਮੂਡ, ਭੁੱਖ ਅਤੇ ਊਰਜਾ ਦੇ ਪੱਧਰ ਨੂੰ ਸੁਧਾਰ ਸਕਦਾ ਹੈ।
14 ਘੰਟੇ ਕੁਝ ਨਾ ਖਾਓ
ਤੁਸੀਂ ਦਿਨ ਵਿਚ ਜੋ ਵੀ ਖਾਣਾ ਚਾਹੁੰਦੇ ਹੋ, ਸਿਰਫ 10 ਘੰਟਿਆਂ ਦੇ ਅੰਦਰ ਖਾ ਲਓ ਅਤੇ ਬਾਕੀ ਦੇ 14 ਘੰਟੇ ਤੁਸੀਂ ਕੁਝ ਨਾ ਖਾਓ।
ਸਿਹਤ ਵਿੱਚ ਸੁਧਾਰ
ਇਸ ਨੂੰ ਰੁਕ-ਰੁਕ ਕੇ ਵਰਤ ਵੀ ਕਿਹਾ ਜਾਂਦਾ ਹੈ। ਖਾਣ ਪੀਣ ਦੀ ਇਸ ਤਕਨੀਕ ਨੂੰ ਅਪਣਾ ਕੇ ਤੁਸੀਂ ਆਪਣੀ ਸਿਹਤ ਨੂੰ ਸੁਧਾਰ ਸਕਦੇ ਹੋ।
ਨਿਯਮਿਤ ਤੌਰ 'ਤੇ ਪਾਲਣ ਕਰੋ
ਰੋਜ਼ ਨਿਯਮਿਤ ਤੌਰ ਤੇ ਇਸ ਤਕਨੀਕ ਦੀ ਪਾਲਣਾ ਕਰਨੀ ਪਵੇਗੀ। ਤਦ ਹੀ ਤੁਸੀਂ ਸਿਹਤ ਵਿੱਚ ਬਦਲਾਅ ਦੇਖ ਸਕੋਗੇ।
ਸਿਹਤਮੰਦ ਭੋਜਨ ਖਾਣਾ ਜ਼ਰੂਰੀ
ਇਸ 10 ਘੰਟੇ ਦੇ ਖਾਣੇ ਦੇ ਸਮੇਂ ਦੌਰਾਨ ਤੁਹਾਨੂੰ ਬਹੁਤ ਜ਼ਿਆਦਾ ਬਚਣ ਦੀ ਜ਼ਰੂਰਤ ਨਹੀਂ ਹੈ, ਬਸ ਇਹ ਯਕੀਨੀ ਬਣਾਓ ਕਿ ਤੁਸੀਂ ਸਿਹਤਮੰਦ ਭੋਜਨ ਖਾਂਦੇ ਹੋ।
ਖਾਣ ਦਾ ਮਹੱਤਵ ਸਮਝੋ
ਤੁਸੀਂ ਕਦੋਂ ਖਾਂਦੇ ਹੋ, ਇਹ ਮਹੱਤਵਪੂਰਨ ਹੈ। ਤੁਹਾਡੀ ਸਿਹਤ ਦਾ ਰਾਜ਼ ਤੁਹਾਡੀਆਂ ਚੰਗੀਆਂ ਖਾਣ-ਪੀਣ ਦੀਆਂ ਆਦਤਾਂ ਤੇ ਨਿਰਭਰ ਕਰਦਾ ਹੈ।
ਸਮਾਂ ਨਿਰਧਾਰਤ ਕਰੋ
ਰਾਤ ਨੂੰ ਦੇਰ ਨਾਲ ਖਾਣਾ, ਸਵੇਰੇ ਨਾਸ਼ਤਾ ਨਾ ਕਰਨਾ, ਇਹ ਆਦਤਾਂ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਇਸ ਲਈ ਖਾਣ ਦਾ ਸਮਾਂ ਨਿਸ਼ਚਿਤ ਕਰੋ ਅਤੇ ਰੋਜ਼ ਇੱਕੋ ਸਮੇਂ ਤੇ ਖਾਓ।
ਭੋਜਨ ਹੌਲੀ-ਹੌਲੀ ਚਬਾਓ
ਜਦੋਂ ਭੋਜਨ ਨੂੰ ਚੰਗੀ ਤਰ੍ਹਾਂ ਨਹੀਂ ਚਬਾਉਂਦੇ ਹਾਂ, ਤਾਂ ਸਾਡੇ ਭੋਜਨ ਤੇ ਲਾਰ ਠੀਕ ਤਰ੍ਹਾਂ ਨਾਲ ਨਹੀਂ ਮਿਲਦੀ ਅਤੇ ਇਸ ਕਾਰਨ ਪਾਚਨ ਕਿਰਿਆ ਚ ਸਮੱਸਿਆ ਹੋ ਸਕਦੀ ਹੈ।
ਭੁੱਖੇ ਹੋਣ ਤੇ ਹੀ ਖਾਓ
ਖਾਣਾ ਖਾਣ ਤੋਂ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਕਿਉਂ ਖਾਣਾ ਚਾਹੁੰਦੇ ਹੋ। ਇਹ ਤੁਹਾਡੇ ਲਈ ਸਮਝਣਾ ਆਸਾਨ ਬਣਾ ਦੇਵੇਗਾ ਕਿ ਤੁਸੀਂ ਕਦੋਂ ਭੁੱਖੇ ਹੁੰਦੇ ਹੋ ਤੇ ਉਦੋਂ ਹੀ ਖਾਓ।
View More Web Stories