ਸਰਦੀਆਂ ਵਿੱਚ ਅਦਰਕ ਖਾਣ ਦੇ ਹੈਰਾਨੀਜਨਕ ਫਾਇਦੇ
ਅਦਰਕ ਸਿਹਤ ਲਈ ਹੈ ਇੱਕ ਰਾਮਬਾਣ
ਅਦਰਕ ਨੂੰ ਗੁਣਾਂ ਦਾ ਭੰਡਾਰ ਕਿਹਾ ਜਾਂਦਾ ਹੈ। ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਹਰ ਤਰ੍ਹਾਂ ਦੇ ਵਿਟਾਮਿਨ, ਫੋਲਿਕ ਐਸਿਡ, ਮੈਂਗਨੀਜ਼ ਅਤੇ ਸਰੀਰ ਲਈ ਜ਼ਰੂਰੀ ਕੋਲੀਨ ਹੁੰਦੇ ਹਨ। ਇਹ ਸਾਰੇ ਤੱਤ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਜ਼ੁਕਾਮ ਅਤੇ ਖਾਂਸੀ ਤੋਂ ਰਾਹਤ
ਅਦਰਕ ਚ ਐਂਟੀ ਇਨਫਲਾਮੇਟਰੀ ਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਸਿਰਦਰਦ, ਜ਼ੁਕਾਮ ਤੇ ਖਾਂਸੀ ਤੋਂ ਨਿਜਾਤ ਦਿਵਾਉਂਦੇ ਹਨ।
ਇਮਿਊਨ ਸਿਸਟਮ ਸ਼ਕਤੀਸ਼ਾਲੀ
ਸਰਦੀਆਂ ਵਿੱਚ ਅਦਰਕ ਖਾਣ ਨਾਲ ਸਾਡਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਅਦਰਕ ਚ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਕਈ ਬਿਮਾਰੀਆਂ ਤੋਂ ਬਚਾਉਣ ਚ ਸਹਾਈ ਹੁੰਦੇ ਹਨ।
ਦਿਲ ਲਈ ਚੰਗਾ
ਸਰਦੀਆਂ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਜ਼ਿਆਦਾ ਹੁੰਦੇ ਹਨ। ਅਦਰਕ ‘ਚ ਮੌਜੂਦ ਵਿਟਾਮਿਨ ਸੀ ਸਰੀਰ ‘ਚ ਖੂਨ ਦੇ ਗਤਲੇ ਨਹੀਂ ਬਣਨ ਦਿੰਦਾ ਹੈ ਅਤੇ ਇਸ ਦੇ ਐਂਟੀ-ਇੰਫਲੇਮੇਟਰੀ ਗੁਣ ਬਲੱਡ ਸਰਕੁਲੇਸ਼ਨ ਨੂੰ ਪ੍ਰਭਾਵੀ ਰੱਖਦੇ ਹਨ, ਜਿਸ ਨਾਲ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।
ਚਾਹ ਵਿੱਚ ਪਾਓ ਅਦਰਕ
ਅਦਰਕ ਦੀ ਚਾਹ ਪੀਣਾ ਵੀ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਅਦਰਕ ਚ ਵਿਟਾਮਿਨ-ਏ, ਵਿਟਾਮਿਨ-ਈ, ਆਇਰਨ, ਵਿਟਾਮਿਨ-ਡੀ ਅਤੇ ਕੈਲਸ਼ੀਅਮ ਭਰਪੂਰ ਮਾਤਰਾ ਚ ਹੁੰਦਾ ਹੈ।
ਸੋਜ ਨੂੰ ਕਰਦਾ ਹੈ ਘੱਟ
ਅਦਰਕ ‘ਚ ਮੌਜੂਦ ਕ੍ਰੋਮੀਅਮ, ਮੈਗਨੀਸ਼ੀਅਮ ਅਤੇ ਜ਼ਿੰਕ ਬਲੱਡ ਸਰਕੁਲੇਸ਼ਨ ਨੂੰ ਤੇਜ਼ ਕਰਦੇ ਹਨ, ਜਿਸ ਕਾਰਨ ਪਈ ਸੋਜ ਨੂੰ ਘਟਾਉਣ ਵਿੱਚ ਲਾਹੇਵੰਦ ਹੈ।
View More Web Stories