ਸਰਦੀਆਂ ‘ਚ ਠੰਡ ਤੋ ਬਚਣ ਲਈ ਖਾਓ ਇਹ ਚੀਜਾਂ


2023/11/29 13:52:29 IST

ਖਜੂਰ

    ਸਰਦੀਆਂ ‘ਚ ਖਜੂਰ ਦਾ ਸੇਵਨ ਜ਼ਰੂਰ ਕਰੋ। ਕਿਉਕਿ ਖਜੂਰ ‘ਚ ਵਿਟਾਮਿਨ ਏ ਅਤੇ ਬੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਖਜੂਰ ਨਾਲ ਠੰਡ ‘ਚ ਰਾਹਤ ਮਿਲਦੀ ਹੈ।

ਗੁੜ

    ਸਰਦੀਆਂ ਵਿੱਚ ਗੁੜ ਜ਼ਰੂਰ ਖਾਣਾ ਚਾਹੀਦਾ ਹੈ। ਕਿਉਕਿ ਪੇਟ ਤੇ ਸਰੀਰ ਲਈ ਗੁੜ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ ਖਾਣ ਨਾਲ ਮੈਟਾਬੋਲਿਜ਼ਮ ਵੀ ਠੀਕ ਰਹਿੰਦਾ ਹੈ।

ਤਿਲ ਦੇ ਬੀਜ

    ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਣ ਲਈ ਤਿਲ ਦਾ ਸੇਵਨ ਕਰਨਾ ਚਾਹੀਦਾ ਹੈ। ਤਿਲ ਦੇ ਬੀਜ ਚਿੱਟੇ ਤੇ ਕਾਲੇ ਦੋਵੇਂ ਹੁੰਦੇ ਹਨ। ਤਿਲਾਂ ਦਾ ਅਸਰ ਗਰਮ ਹੁੰਦਾ ਹੈ

ਗਾਜਰ

    ਸਰਦੀਆਂ ‘ਚ ਬਾਜ਼ਾਰ ਵਿੱਚ ਗਾਜਰ ਅਰਾਮ ਨਾਲ ਮਿਲ ਜਾਂਦੀ ਹੈ। ਗਾਜਰ ਦਿਲ, ਦਿਮਾਗ, ਨਸਾਂ ਤੇ ਸਮੁੱਚੀ ਸਿਹਤ ਲਈ ਬਹੁਤ ਫਾਇਦੇਮੰਦ ਹੈ।

ਘਿਓ

    ਠੰਢੇ ਮੌਸਮ ਚ ਘਿਓ ਸਰੀਰ ਨੂੰ ਅੰਦਰ ਤੋਂ ਗਰਮ ਰੱਖਦਾ ਹੈ। ਦਾਲਾਂ ਅਤੇ ਸਬਜ਼ੀਆਂ ਨੂੰ ਘਿਓ ਵਿੱਚ ਹੀ ਪਕਾਉਣ ਦੀ ਕੋਸ਼ਿਸ਼ ਕਰੋ ਅਤੇ ਰੋਟੀਆਂ ਤੇ ਥੋੜ੍ਹਾ ਜਿਹਾ ਘਿਓ ਲਗਾ ਕੇ ਖਾਓ।

ਮੂੰਗਫਲੀ

    ਮੂੰਗਫਲੀ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਹੁੰਦਾ ਹੈ। ਇਸ ਨੂੰ ਸਰਦੀਆਂ ਦਾ ਸਭ ਤੋਂ ਸਿਹਤਮੰਦ ਸਨੈਕ ਮੰਨਿਆ ਜਾਂਦਾ ਹੈ।

ਬਾਜਰਾ

    ਤੁਸੀਂ ਬਾਜਰੇ ਦਾ ਸੇਵਨ ਕਰਕੇ ਵੀ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਹੋ ਕਿਉਂਕਿ ਇਸ ਚ ਭਰਪੂਰ ਮਾਤਰਾ ਚ ਫਾਈਬਰ ਪਾਇਆ ਜਾਂਦਾ ਹੈ। ਜੋ ਤੁਹਾਡੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ।

View More Web Stories