ਮਾਈਗ੍ਰੇਨ ਤੋਂ ਬਚਣ ਲਈ ਖਾਓ ਇਹ 5 ਚੀਜ਼ਾਂ


2024/01/04 22:28:26 IST

ਮਾਈਗ੍ਰੇਨ ਦਾ ਕਾਰਨ

    ਸਿਹਤ ਮਾਹਿਰਾਂ ਅਨੁਸਾਰ ਠੰਢ, ਮਾਨਸਿਕ ਤਣਾਅ, ਨਸਾਂ ਵਿੱਚ ਤਣਾਅ, ਥਕਾਵਟ, ਕਬਜ਼, ਨਸ਼ਾ, ਅਨੀਮੀਆ ਆਦਿ ਕਾਰਨ ਮਾਈਗ੍ਰੇਨ ਦੀ ਸਮੱਸਿਆ ਹੁੰਦੀ ਹੈ।

ਡਾਰਕ ਚਾਕਲੇਟ

    ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਡਾਰਕ ਚਾਕਲੇਟ ਦਾ ਸੇਵਨ ਕਰੋ। ਇਸ ਚ ਮੈਗਨੀਸ਼ੀਅਮ ਹੁੰਦਾ ਹੈ, ਜੋ ਹਾਰਮੋਨਲ ਅਸੰਤੁਲਨ ਦੀ ਸਮੱਸਿਆ ਨੂੰ ਦੂਰ ਕਰਨ ਚ ਮਦਦ ਕਰਦਾ ਹੈ।

ਕੇਲੇ

    ਮੈਗਨੀਸ਼ੀਅਮ ਭਰਪੂਰ ਭੋਜਨ ਖਾਣ ਨਾਲ ਬਲੱਡ ਸ਼ੂਗਰ ਅਤੇ ਮਾਈਗ੍ਰੇਨ ਨੂੰ ਕੰਟਰੋਲ ਕਰਨ ਚ ਮਦਦ ਮਿਲਦੀ ਹੈ। ਚਾਹੋ ਤਾਂ ਰੋਜ਼ਾਨਾ ਡਾਈਟ ਚ ਕੇਲੇ ਨੂੰ ਸ਼ਾਮਲ ਕਰ ਸਕਦੇ ਹੋ। ਮਾਈਗ੍ਰੇਨ ਤੋਂ ਰਾਹਤ ਮਿਲੇਗੀ।

ਓਮੇਗਾ-3 ਫੈਟੀ ਐਸਿਡ

    ਹਫਤੇ ਚ ਦੋ ਵਾਰ ਟੁਨਾ, ਸਾਲਮਨ ਫਿਸ਼ ਸਮੇਤ ਸਮੁੰਦਰੀ ਭੋਜਨ ਖਾਓ। ਇਸ ਚ ਓਮੇਗਾ-3 ਫੈਟੀ ਐਸਿਡ ਅਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ, ਜੋ ਮਾਈਗ੍ਰੇਨ ਚ ਮਦਦਗਾਰ ਸਾਬਤ ਹੁੰਦੇ ਹਨ। ਨਾਨ-ਵੈਜ ਨਾ ਖਾਣ ਵਾਲੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੋਰ ਚੀਜ਼ਾਂ ਦਾ ਸੇਵਨ ਕਰ ਸਕਦੇ ਹਨ।

ਬਦਾਮ

    ਇਸ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ। ਇਸ ਨਾਲ ਤਣਾਅ ਘੱਟ ਹੁੰਦਾ ਹੈ। ਮਾਈਗ੍ਰੇਨ ਦੇ ਮਰੀਜ਼ਾਂ ਨੂੰ ਬਦਾਮ ਰੋਜ਼ਾਨਾ ਖਾਣੇ ਚਾਹੀਦੇ ਹਨ।

ਆਂਵਲਾ ਜੂਸ

    ਮਾਈਗ੍ਰੇਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਆਂਵਲੇ ਦੇ ਜੂਸ ਦਾ ਸੇਵਨ ਕਰੋ। ਇਸ ਚ ਸਾਰੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ, ਜੋ ਮਾਈਗ੍ਰੇਨ ਚ ਫਾਇਦੇਮੰਦ ਹੁੰਦੇ ਹਨ।

View More Web Stories