ਸਰਦੀਆਂ 'ਚ ਇਸ ਤਰ੍ਹਾਂ ਖਾਓ ਕੀਵੀ, ਸਿਹਤ ਨੂੰ ਮਿਲਣਗੇ ਫਾਇਦੇ


2024/01/16 20:26:14 IST

ਸੁਆਦਿਸ਼ਟ ਫ਼ਲ

    ਕੀਵੀ ਸੁਆਦਿਸ਼ਟ ਹੋਣ ਦੇ ਨਾਲ ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

ਡਾਇਟ 'ਚ ਕਰੋ ਸ਼ਾਮਲ

    ਠੰਡ ਚ ਡਾਕਟਰ ਕੀਵੀ ਨੂੰ ਆਪਣੀ ਡਾਇਟ ਚ ਸ਼ਾਮਲ ਕਰਨ ਦੀ ਸਲਾਹ ਦਿੰਦੇ ਹਨ। ਜਿਸ ਨਾਲ ਕਈ ਰੋਗਾਂ ਤੋਂ ਬਚਿਆ ਜਾ ਸਕਦਾ ਹੈ।

ਇਮਿਊਨਿਟੀ

    ਕੀਵੀ ਚ ਵਿਟਾਮਿਨ ਚੰਗੀ ਮਾਤਰਾ ਚ ਪਾਏ ਜਾਂਦੇ ਹਨ। ਜਿਸ ਨਾਲ ਸਰਦੀਆਂ ਚ ਇਮਿਊਨਿਟੀ ਨੂੰ ਵਧਾਉਣ ਲਈ ਇਸ ਫ਼ਲ ਦਾ ਸੇਵਨ ਕਰਨਾ ਚਾਹੀਦਾ ਹੈ।

ਬਲੱਡ ਪ੍ਰੈਸ਼ਰ

    ਕੀਵੀ ਚ ਪ੍ਰੋਟੀਨ,ਵਿਟਾਮਿਨਜ਼, ਐਂਟੀ ਆਕਸੀਡੈਂਟ ਤੱਤ ਮੌਜੂਦ ਹੁੰਦੇ ਹਨ, ਜੋ ਸ਼ਰੀਰ ਚ ਫੈਟ ਨੂੰ ਵਧਣ ਤੋਂ ਰੋਕਣ ਦੇ ਨਾਲ ਨਾਲ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦੇ ਹਨ।

ਪਾਚਨ ਕ੍ਰਿਰਿਆ

    ਪਾਚਨ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਲਈ ਕੀਵੀ ਕਾਫੀ ਫਾਇਦੇਮੰਦ ਹੋ ਸਕਦਾ ਹੈ। ਕੀਵੀ ਚ ਮੌਜੂਦ ਫਾਇਬਰ ਕਬਜ਼, ਗੈਸ ਆਦਿ ਤੋਂ ਤੁਰੰਤ ਰਾਹਤ ਦਿਵਾਉਣ ਚ ਮਦਦ ਕਰਦਾ ਹੈ।

ਕੋਲੈਸਟ੍ਰੋਲ

    ਕੀਵੀ ਸ਼ਰੀਰ ਚ ਚੰਗੇ ਕੋਲੈਸਟ੍ਰੋਲ ਦੀ ਮਾਤਰਾ ਵਧਾਉਂਦਾ ਹੈ ਤੇ ਦਿਲ ਨੂੰ ਸਿਹਤਮੰਦ ਰੱਖਣ ਚ ਮਦਦ ਕਰਦਾ ਹੈ।

ਸੋਜ ਘਟਾਵੇ

    ਕੀਵੀ ਚ ਪਾਏ ਜਾਂਣ ਵਾਲੇ ਇੰਫਲੇਮੈਟਰੀ ਗੁਣ ਸ਼ਰੀਰ ਦੀ ਸੋਜ ਨੂੰ ਘੱਟ ਕਰਨ ਚ ਸਹਾਇਕ ਹੁੰਦੇ ਹਨ। ਕੀਵੀ ਸ਼ਰੀਰ ਦੇ ਅੰਦਰੂਨੀ ਜਖ਼ਮਾਂ ਨੂੰ ਵੀ ਠੀਕ ਕਰਨ ਚ ਮਦਦਗਾਰ ਸਾਬਿਤ ਹੁੰਦਾ ਹੈ।

View More Web Stories