ਸਰਦੀਆਂ 'ਚ ਖਾਓ ਹਰੇ ਮਟਰ, ਮਿਲਣਗੇ ਅਣਗਿਣਤ ਫਾਇਦੇ
ਹਰੀ ਸਬਜ਼ੀਆਂ ਬੇਹੱਦ ਜ਼ਰੂਰੀ
ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ। ਇਸ ਮੌਸਮ ਚ ਸਿਹਤ ਦਾ ਧਿਆਨ ਰੱਖਣਾ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਆਪਣੇ ਖਾਣ-ਪਾਣ ਨਾਲ ਸਿਹਤ ਨੂੰ ਬਿਹਤਰ ਬਣਾ ਕੇ ਰੱਖਿਆ ਜਾ ਸਕਦਾ ਹੈ। ਇਸ ਲਈ ਹਰੀ ਸਬਜ਼ੀਆਂ ਬੇਹੱਦ ਜ਼ਰੂਰੀ ਹਨ।
ਸ਼ੂਗਰ ਮਰੀਜ਼ਾਂ ਲਈ ਲਾਹੇਵੰਦ
ਹਰੇ ਮਟਰ ਸ਼ੂਗਰ ਦੇ ਮਰੀਜ਼ਾਂ ਲਈ ਲਾਹੇਵੰਦ ਹਨ। ਇਹ ਸ਼ੂਗਰ ਨੂੰ ਕੰਟਰੋਲ ਰੱਖਦੇ ਹਨ। ਕਿਉਂਕਿ ਇਹਨਾਂ ਚ ਘੱਟ ਜੀ.ਆਈ ਹੁੰਦਾ ਹੈ।
ਅੱਖਾਂ ਲਈ ਫਾਇਦੇਮੰਦ
ਹਰੇ ਮਟਰਾਂ ਚ ਵਿਟਾਮਿਨ-ਏ, ਅਲਫਾ ਕੈਰੋਟੀਨ, ਬੀਟ ਕੈਰੋਟੀਨ ਦੀ ਚੰਗੀ ਮਾਤਰਾ ਹੁੰਦੀ ਹੈ। ਜਿਸ ਨਾਲ ਅੱਖਾਂ ਨੂੰ ਬਹੁਤ ਲਾਭ ਮਿਲਦਾ ਹੈ। ਰੋਜ਼ਾਨਾ ਕੱਚੇ ਹਰੇ ਮਟਰ ਖਾਣ ਨਾਲ ਅੱਖਾਂ ਦੀ ਨਜ਼ਰ ਵੀ ਵਧਦੀ ਹੈ।
ਮਜ਼ਬੂਤ ਹੱਡੀਆਂ, ਦਰਦ ਤੋਂ ਰਾਹਤ
ਹਰੇ ਮਟਰ ਵਿਟਾਇਨ-ਕੇ ਦੇ ਨਾਲ ਭਰਪੂਰ ਹੁੰਦੇ ਹਨ। ਜਿਸ ਨਾਲ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਦਰਦ ਤੋਂ ਰਾਹਤ ਮਿਲਦੀ ਹੈ।
ਵਜ਼ਨ ਘੱਟ ਕਰਦੇ ਹਨ
ਹਰੇ ਮਟਰਾਂ ਚ ਘੱਟ ਕੈਲੋਰੀ ਤੇ ਘੱਟ ਫੈਟ ਹੁੰਦਾ ਹੈ। ਜਿਸ ਨਾਲ ਵਜ਼ਨ ਨੂੰ ਕੰਟੋਰਲ ਕੀਤਾ ਜਾ ਸਕਦਾ ਹੈ। ਇਹਨਾਂ ਅੰਦਰ ਹਾਈ ਫਾਇਬਰ ਦਾ ਗੁਣ ਵਜ਼ਨ ਵਧਣ ਤੋਂ ਰੋਕਦਾ ਹੈ।
ਐਨਰਜੀ ਦਿੰਦੇ ਹਨ
ਹਰੇ ਮਟਰਾਂ ਚ ਐਂਟੀ-ਆਕਸੀਡੈਂਟ ਤੇ ਕੈਰੋਟੀਨ ਹੁੰਦੇ ਹਨ ਜੋ ਸ਼ਰੀਰ ਨੂੰ ਐਨਰਜੀ ਦਿੰਦੇ ਹਨ।
ਰੋਗਾਂ ਨਾਲ ਲੜਨ ਦੀ ਤਾਕਤ
ਰੋਗਾਂ ਨਾਲ ਲੜਨ ਦੀ ਤਾਕਤ ਦਿੰਦੇ ਹਨ। ਇਹਨਾਂ ਚ ਆਇਰਨ, ਜਿੰਕ, ਮੈਗਨੀਜ ਤੇ ਤਾਂਬਾ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਂਦਾ ਹੈ। ਹਰੇ ਮਟਰ ਦਿਲ ਨੂੰ ਵੀ ਮਜ਼ਬੂਤ ਰੱਖਦੇ ਹਨ।
ਜ਼ਰੂਰ ਖਾਓ ਹਰੇ ਮਟਰ
ਹਰੇ ਮਟਰ ਸਰਦੀਆਂ ਚ ਸਸਤੇ ਤੇ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਕਰਕੇ ਤੁਹਾਨੂੰ ਵੀ ਹਰੇ ਮਟਰ ਜ਼ਰੂਰ ਖਾਣੇ ਚਾਹੀਦੇ ਹਨ ਅਤੇ ਇਹਨਾਂ ਦੇ ਅਣਗਿਣਤ ਸ਼ਰੀਰਕ ਲਾਭ ਲੈਣੇ ਚਾਹੀਦੇ ਹਨ।
View More Web Stories