ਸਰਦੀਆਂ ਵਿੱਚ ਗਰਮ ਰਹਿਣ ਲਈ ਖਾਓ 5 ਚੀਜ਼ਾਂ
ਰਸੋਈ ਚ ਹੁੰਦੀ ਉਪਲਬਧ
ਆਪਣੇ ਆਪ ਨੂੰ ਗਰਮ ਰੱਖਣ ਲਈ ਭੋਜਨ ਵਿੱਚ ਕੁੱਝ ਚੀਜ਼ਾਂ ਸ਼ਾਮਲ ਕਰੋ। ਸੂਪ, ਸੁੱਕੇ ਮੇਵੇ ਤੇ ਹਰੀਆਂ ਸਬਜ਼ੀਆਂ ਰਸੋਈ ਵਿੱਚ ਮਿਲਦੀਆਂ ਹਨ।
ਗਾਜਰ ਦਾ ਹਲਵਾ ਪਸੰਦ
ਮਿਠਾਈ ਖਾਣ ਦਾ ਮਨ ਹੁੰਦਾ ਹੈ ਤਾਂ ਗਜਕ ਅਤੇ ਗਾਜਰ ਦਾ ਹਲਵਾ ਦੋ ਅਜਿਹੀਆਂ ਸੁਆਦੀ ਮਿਠਾਈਆਂ ਹਨ ਜੋ ਹਰ ਕਿਸੇ ਦਾ ਧਿਆਨ ਖਿੱਚਦੀਆਂ ਹਨ।
ਸਰੀਰ ਨੂੰ ਮਿਲਦਾ ਨਿੱਘ
ਦੁਕਾਨਾਂ ਵੀ ਰਵਾਇਤੀ ਮਿਠਾਈਆਂ ਨਾਲ ਸਟਾਕ ਹੁੰਦੀਆਂ ਹਨ। ਕਈ ਮਠਿਆਈਆਂ ਦਾ ਸੇਵਨ ਵੀ ਕੀਤਾ ਜਾਂਦਾ ਹੈ ਤਾਂ ਜੋ ਸਰੀਰ ਨੂੰ ਨਿੱਘ ਮਿਲ ਸਕੇ।
ਕਈ ਵਿਲੱਖਣ ਮਿਠਾਈਆਂ
ਕਈ ਵਿਲੱਖਣ ਮਿਠਾਈਆਂ ਹੁੰਦੀਆਂ ਹਨ, ਜਿਸਦਾ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਅਨੰਦ ਲੈ ਸਕਦੇ ਹੋ।
ਗਾਜਰ ਦੇ ਲੱਡੂ
ਛੋਟੇ-ਛੋਟੇ ਲੱਡੂਆਂ ਦਾ ਮਜ਼ਾ ਲਓ ਜੋ ਖਾਣ ਚ ਬਹੁਤ ਹੀ ਸੁਆਦੀ ਹੁੰਦੇ ਹਨ। ਲੱਡੂ ਇੱਕ ਮਿੱਠਾ ਪਕਵਾਨ ਹੈ ਜੋ ਖਾਸ ਮੌਕਿਆਂ ਅਤੇ ਤਿਉਹਾਰਾਂ ਤੇ ਬਣਾਇਆ ਜਾਂਦਾ ਹੈ।
ਮੂੰਗਫਲੀ ਗਜਕ
ਮੂੰਗਫਲੀ ਦੀ ਗਜਕ ਵਧੀਆ ਸਨੈਕ ਹੈ ਜੋ ਸੁਆਦ ਨਾਲ ਖਾਦੀ ਜਾਂਦੀ ਹੈ। ਗੁੜ ਸਰੀਰ ਨੂੰ ਗਰਮ ਤੇ ਮੈਟਾਬੋਲਿਜ਼ਮ ਠੀਕ ਰੱਖਦਾ ਹੈ। ਇਹ ਸਰਦੀਆਂ ਦਾ ਮਨਪਸੰਦ ਸਨੈਕ ਹੈ।
ਤਿਲ ਦੇ ਲੱਡੂ
ਤਿਲ ਦੇ ਲੱਡੂ ਆਮ ਤੌਰ ਤੇ ਸਰਦੀਆਂ ਦੇ ਮੌਸਮ ਵਿਚ ਬਣਾਏ ਜਾਂਦੇ ਹਨ। ਭੁੰਨੇ ਹੋਏ ਤਿਲ, ਗੁੜ ਅਤੇ ਕੇਸਰ ਨਾਲ ਵੀ ਆਸਾਨੀ ਨਾਲ ਬਣਾ ਸਕਦੇ ਹੋ।
ਅਦਰਕ ਤੇ ਮੇਥੀ ਦੇ ਲੱਡੂ
ਇਸ ਦੇ ਸੇਵਨ ਨਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਕਾਫੀ ਫਾਇਦਾ ਮਿਲੇਗਾ। ਇਹ ਲੱਡੂ ਗਰਭਵਤੀ ਔਰਤਾਂ ਲਈ ਫਾਇਦੇਮੰਦ ਮੰਨੇ ਜਾਂਦੇ ਹਨ।
ਗੁੜ ਤੇ ਆਟੇ ਦਾ ਹਲਵਾ
ਦੇਸੀ ਘਿਓ ਚ ਪਕਾਇਆ ਹਲਵਾ ਸੀਜ਼ਨ ਦੇ ਹਿਸਾਬ ਨਾਲ ਕਿਸੇ ਉਪਚਾਰ ਤੋਂ ਘੱਟ ਨਹੀਂ ਹੈ ਪਰ ਇਸ ਨੂੰ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ। ਸਰੀਰ ਨੂੰ ਗਰਮ ਰੱਖਣ ਚ ਮਦਦ ਕਰਦਾ ਹੈ।
View More Web Stories