ਇਨ੍ਹਾਂ ਵਿਟਾਮਿਨਾਂ ਦੀ ਘਾਟ ਨਾਲ ਖੁਸ਼ਕ ਹੋ ਜਾਂਦੀ ਚਮੜੀ
ਖੁਸ਼ਕ-ਖੁਰਦਰੀ ਹੋਣ ਲੱਗਦੀ ਚਮੜੀ
ਹੁਣ ਮੌਸਮ ਚ ਬਦਲਾਅ ਹੋਣ ਦੇ ਨਾਲ ਹੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ। ਬਦਲਦੇ ਮੌਸਮ ਅਤੇ ਠੰਡ ਦੇ ਕਾਰਨ ਚਮੜੀ ਖੁਸ਼ਕ ਅਤੇ ਖੁਰਦਰੀ ਹੋਣ ਲੱਗਦੀ ਹੈ।
ਖ਼ੁਸ਼ਕੀ ਦੀ ਸਮੱਸਿਆ ਆਮ
ਇਸ ਮੌਸਮ ਚ ਸਿਰਫ ਚਿਹਰੇ ਤੇ ਹੀ ਨਹੀਂ ਬਲਕਿ ਸਰੀਰ ਦੇ ਹੋਰ ਹਿੱਸਿਆਂ ਚ ਵੀ ਖ਼ੁਸ਼ਕੀ ਦੀ ਸਮੱਸਿਆ ਹੋਣ ਲੱਗਦੀ ਹੈ।
ਲੋਸ਼ਨ ਨਾਲ ਵੀ ਫਾਇਦਾ ਨਹੀਂ
ਛੁਟਕਾਰਾ ਪਾਉਣ ਲਈ ਕਈ ਤਰ੍ਹਾਂ ਦੀਆਂ ਮਹਿੰਗੀਆਂ ਕਰੀਮਾਂ, ਮਾਇਸਚਰਾਈਜ਼ਰ ਅਤੇ ਲੋਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਖੁਸ਼ਕੀ ਦੂਰ ਨਹੀਂ ਹੁੰਦੀ।
ਘੱਟ ਜਾਂਦੇ ਵਿਟਾਮਿਨ
ਸਰੀਰ ਚ ਮੌਜੂਦ ਕੁਝ ਵਿਟਾਮਿਨਾਂ ਦੀ ਕਮੀ ਕਾਰਨ ਚਮੜੀ ਰੁੱਖੀ ਅਤੇ ਖੁਸ਼ਕ ਹੋਣ ਲੱਗਦੀ ਹੈ।
ਵਿਟਾਮਿਨ ਸੀ
ਇਸ ਦੀ ਕਮੀ ਨਾਲ ਚਮੜੀ ਕਮਜ਼ੋਰ ਹੋਣ ਲੱਗਦੀ ਹੈ। ਪ੍ਰਦੂਸ਼ਣ ਨਾਲ ਲੜਨ ਦੀ ਸਮਰੱਥਾ ਵਿਟਾਮਿਨ ਸੀ ਤੋਂ ਹੀ ਮਿਲਦੀ ਹੈ।
ਵਿਟਾਮਿਨ ਈ
ਵਿਟਾਮਿਨ ਈ ਐਂਟੀ ਏਜਿੰਗ ਦੀ ਸਮੱਸਿਆ ਵਿੱਚ ਵੱਡੀ ਭੂਮਿਕਾ ਨਿਭਾਉਂਦਾ ਹੈ। ਇਸ ਦੀ ਕਮੀ ਨਾਲ ਚਮੜੀ ਦੀ ਚਮਕ ਹੌਲੀ-ਹੌਲੀ ਖਤਮ ਹੋ ਜਾਂਦੀ ਹੈ।
ਵਿਟਾਮਿਨ ਡੀ
ਇਸ ਦੀ ਕਮੀ ਨਾਲ ਸਰੀਰ ਦੀ ਚਮੜੀ ਤੇ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਖੁਸ਼ਕੀ ਦੇ ਨਾਲ-ਨਾਲ ਚਮੜੀ ਦੇ ਰੋਗਾਂ ਦੀ ਸੰਭਾਵਨਾ ਵੀ ਵਧ ਜਾਂਦੀ ਹੈ।
ਵਿਟਾਮਿਨ ਬੀ
ਚਮੜੀ ਨਾਲ ਸਬੰਧਤ ਬੀਮਾਰੀਆਂ ਜਿਵੇਂ ਕਿ ਮੁਹਾਸੇ, ਬੁੱਲ੍ਹ ਫਟੇ, ਸਰੀਰ ਤੇ ਧੱਫੜ ਹੋ ਜਾਂਦੇ ਹਨ।
View More Web Stories