ਜਿਆਦਾ ਪਾਣੀ ਪੀਣਾ ਹੋ ਸਕਦਾ ਨੁਕਸਾਨਦੇਹ
ਪਾਚਣ ਰਸ ਖਤਮ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਨ ਵਾਲਾ ਪਾਚਣ ਰਸ ਕੰਮ ਕਰਨਾ ਬੰਦ ਕਰ ਦਿੰਦਾ ਹੈ।
ਜੁਕਾਮ ਵਰਗੀਆਂ ਬਿਮਾਰੀਆਂ
ਲੋਕਾਂ ਵਿੱਚ ਅਕਸਰ ਸੌਂ ਕੇ ਉੱਠਦੇ ਹੀ ਪਾਣੀ ਪੀਣ ਦੀ ਆਦਤ ਹੁੰਦੀ ਹੈ। ਕਈ ਵਾਰ ਖਾਲੀ ਪੇਟ ਠੰਡਾ ਪਾਣੀ ਪੀਣ ਨਾਲ ਸਰਦੀ ਜੁਕਾਮ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਹਾਰਟ ਅਟੈਕ
ਪਾਣੀ ਦੇ ਓਵਰਡੋਜ ਨਾਲ ਦਿਲ ਨੂੰ ਵੀ ਖ਼ਤਰਾ ਹੁੰਦਾ ਹੈ, ਅਤੇ ਕਈ ਵਾਰ ਹੱਦ ਤੋਂ ਜ਼ਿਆਦਾ ਪਾਣੀ ਪੀਣ ਨਾਲ ਹਾਰਟ ਅਟੈਕ ਵੀ ਹੋ ਸਕਦਾ ਹੈ।
ਕਿਡਨੀ ਦੀ ਸਮੱਸਿਆ
ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਦੀ ਸਮੱਸਿਆ ਵੀ ਹੋ ਸਕਦੀ ਹੈ, ਜਰੂਰਤ ਤੋਂ ਜ਼ਿਆਦਾ ਪਾਣੀ ਪੀਣ ਨਾਲ ਕਿਡਨੀ ਨੂੰ ਆਪਣੀ ਸਮਰੱਥਾ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ।
ਹਾਇਪੋਏਟਰੋਮਿਆ
ਜਰੂਰਤ ਤੋਂ ਜਿਆਦਾ ਪਾਣੀ ਪੀਣ ਨਾਲ ਹਾਇਪੋਏਟਰੋਮਿਆ ਹੋ ਸਕਦਾ ਹੈ। ਜਿਸ ਵਿੱਚ ਸਰੀਰ ਵਿੱਚ ਮੌਜੂਦ ਨਮਕ ਦਾ ਸਤਰ ਘੱਟ ਹੋ ਸਕਦਾ ਹੈ। ਜਿਸ ਕਾਰਨ ਦਿਮਾਗ ਵਿੱਚ ਸੋਜ ਵੀ ਆ ਸਕਦੀ ਹੈ।
ਨੀਂਦ ਵਿੱਚ ਖਲਲ
ਪਿਆਸ ਨਾ ਲੱਗਣ ‘ਤੇ ਵੀ ਪਾਣੀ ਦਾ ਸੇਵਨ ਕਰਨ ਨਾਲ ਨੀਂਦ ਵਿੱਚ ਖਲਲ ਪੈਂਦਾ ਹੈ ਅਤੇ ਕਿਸੇ ਖਾਸ ਕੰਮ ਵਿਚ ਵੀ ਧਿਆਨ ਨਹੀਂ ਲੱਗਦਾ, ਕਿਉਂਕਿ ਵਾਰ ਵਾਰ ਬਾਥਰੂਮ ਜਾਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।
8 ਤੋਂ 10 ਗਲਾਸ ਪਾਣੀ ਪੀਓ
ਪਾਣੀ ਉਨਾਂ ਹੀ ਪੀਣਾ ਚਾਹੀਦਾ ਹੈ ਜਿੰਨੀ ਪਿਆਸ ਹੋਵੇ, ਵੈਸੇ ਦਿਨ ਵਿੱਚ ਅੱਠ ਤੋਂ ਦਸ ਗਲਾਸ ਪਾਣੀ ਪੀਣ ਨੂੰ ਸਹੀ ਮੰਨਿਆ ਗਿਆ ਹੈ।
View More Web Stories