ਦੁੱਧ 'ਚ ਇਸ ਚੀਜ਼ ਨੂੰ ਮਿਲਾ ਕੇ ਪੀਣ ਨਾਲ ਹੁੰਦੇ ਹੈਰਾਨੀਜਨਕ ਲਾਭ 


2024/01/21 23:01:20 IST

ਦੁੱਧ ਪੀਣਾ ਫਾਇਦੇਮੰਦ

    ਪਿਸਤਾ ਨੂੰ ਦੁੱਧ ਚ ਮਿਲਾ ਕੇ ਪੀਣ ਦੇ ਕਈ ਫਾਇਦੇ ਹਨ। ਇਸ ਦੁੱਧ ਨੂੰ ਪੀਣਾ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ, ਚਾਹੇ ਬੱਚਾ ਹੋਵੇ ਜਾਂ ਬੁੱਢਾ। 

ਪੌਸ਼ਟਿਕ ਤੱਤ

    ਪਿਸਤਾ ਫਾਇਦੇਮੰਦ ਹੁੰਦਾ ਹੈ। ਕਈ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਸਰੀਰ ਲਈ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ।

ਦੁੱਧ ਵਿੱਚ ਪਾਓ

    ਪਿਸਤਾ ਦਾ ਦੁੱਧ ਬਣਾਉਣ ਲਈ ਪਹਿਲਾਂ 10 ਪਿਸਤਾ ਛਿੱਲ ਲਓ ਤੇ ਫਿਰ ਛੋਟੇ-ਛੋਟੇ ਟੁਕੜਿਆਂ ਚ ਕੱਟ ਲਓ। ਇਸ ਤੋਂ ਬਾਅਦ ਦੁੱਧ ਨੂੰ ਕਰੀਬ 8-10 ਮਿੰਟ ਤੱਕ ਉਬਾਲੋ।

ਦਿਲ

    ਪਿਸਤਾ ਦੁੱਧ ਕਈ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ, ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।

ਸ਼ੂਗਰ

    ਡਾਇਬਟੀਜ਼ ਤੋਂ ਪੀੜਤ ਲੋਕਾਂ ਲਈ ਪਿਸਤਾ ਦਾ ਦੁੱਧ ਬਹੁਤ ਫਾਇਦੇਮੰਦ ਹੁੰਦਾ ਹੈ। ਪਿਸਤਾ ਚ ਫਾਈਬਰ ਪਾਇਆ ਜਾਂਦਾ ਹੈ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

ਹੱਡੀਆਂ

    ਪਿਸਤਾ ਵਿਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਰੱਖਣ ਵਿਚ ਮਦਦ ਕਰਦਾ ਹੈ ਅਤੇ ਸਰੀਰ ਨੂੰ ਵੀ ਤੰਦਰੁਸਤ ਰੱਖਦਾ ਹੈ।

ਅੱਖਾਂ ਲਈ ਫਾਇਦੇਮੰਦ

    ਪਿਸਤਾ ਦੇ ਦੁੱਧ ਵਿੱਚ ਵਿਟਾਮਿਨ ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਬਣੀ ਰਹਿੰਦੀ ਹੈ।

View More Web Stories