ਭੁੱਲ ਕੇ ਵੀ ਨਜ਼ਰਅੰਦਾਜ ਨਾ ਕਰੋ ਪੈਰਾਂ ਦੀ ਸੋਜ


2023/12/12 00:05:44 IST

ਖ਼ਤਰਨਾਕ ਸਮੱਸਿਆ

    ਪੈਰਾਂ ਦੀ ਸੋਜ ਨੂੰ ਥਕਾਵਟ ਨਾਲ ਤੇ ਕਦੇ ਸਰਦੀਆਂ ਨਾਲ ਜੋੜ ਕੇ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।

ਫ਼ਰਕ ਸਮਝੋ

    ਪੈਰਾਂ ਦੀ ਸੋਜ ਜ਼ਿਆਦਾ ਚੱਲਣ, ਮੋਚ, ਸੱਟ ਲੱਗਣ ਜਾਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਵੀ ਹੋ ਸਕਦੀ ਹੈ। ਸੋਜ ਦੇ ਫ਼ਰਕ ਨੂੰ ਸਮਝਣਾ ਹੋਵੇਗਾ।

ਸਿਹਤ ਸਮੱਸਿਆ

    ਸਿਹਤ ਸਮੱਸਿਆਵਾਂ ਪੈਰਾਂ ਦੀ ਸੋਜ ਦੇ ਸਬੰਧ ਨੂੰ ਦਰਸਾਉਂਦੀਆਂ ਹਨ। ਆਓ ਜਾਣਦੇ ਹਾਂ ਇਹ ਕਿਹੜੀਆਂ ਸਮੱਸਿਆਵਾਂ ਹਨ.....

ਹਾਈਪੋਥਾਈਰੋਡਿਜ਼ਮ

    ਥਾਇਰਾਇਡ ਹਾਰਮੋਨ ਤੇ ਉਹਨਾਂ ਦੇ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਖੂਨ ਦੀਆਂ ਨਾੜੀਆਂ ਵਿੱਚ ਬਣਨਾ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਸਰੀਰ ਵਿੱਚ ਤਰਲ ਪਦਾਰਥ ਜਮ੍ਹਾ ਹੋਣ ਲੱਗਦੇ ਹਨ। ਇਹ ਮੈਟਾਬੋਲਿਜ਼ਮ ਨੂੰ ਪ੍ਰਭਾਵਿਤ ਕਰਦਾ ਹੈ।

ਪੌਸ਼ਟਿਕ ਤੱਤਾਂ ਦੀ ਕਮੀ

    ਸਰੀਰ ਵਿੱਚ ਪੌਸ਼ਕ ਤੱਤਾਂ ਦੀ ਕਮੀ ਨਾਲ ਵੀ ਪੈਰ ਸੁੱਜ ਜਾਂਦੇ ਹਨ। ਸੋਡੀਅਮ ਨਾਲ ਭਰਪੂਰ ਭੋਜਨ ਪਦਾਰਥਾਂ ਦਾ ਸੇਵਨ ਕਰਨ ਨਾਲ ਵੀ ਸਰੀਰ ਵਿਚ ਪਾਣੀ ਜਮ੍ਹਾ ਹੋ ਜਾਂਦਾ ਹੈ। ਜਿਸ ਕਾਰਨ ਪੈਰਾਂ ਚ ਸੋਜ ਆ ਜਾਂਦੀ ਹੈ।

ਗੁਰਦੇ ਫੇਲ੍ਹ

    ਜਦੋਂ ਗੁਰਦੇ ਫੇਲ੍ਹ ਹੋ ਜਾਂਦੇ ਹਨ ਤਾਂ ਪਿਸ਼ਾਬ ਨੂੰ ਫਿਲਟਰ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਖੂਨ ਵਿੱਚ ਪ੍ਰੋਟੀਨ ਐਲਬਿਊਮਿਨ ਦਾ ਪੱਧਰ ਘੱਟ ਜਾਂਦਾ ਹੈ ਤੇ ਪੈਰਾਂ ਵਿੱਚ ਸੋਜ ਦੀ ਸਮੱਸਿਆ ਹੋ ਸਕਦੀ ਹੈ।

ਲਿਵਰ ਦਾ ਨੁਕਸਾਨ

    ਲਿਵਰ ਦੇ ਖਰਾਬ ਹੋਣ ਤੇ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ। ਜਿਸ ਕਾਰਨ ਲਿਵਰ ਤੱਕ ਖੂਨ ਪਹੁੰਚਾਉਣ ਵਾਲੀਆਂ ਨਾੜੀਆਂ ਤੇ ਕਾਫੀ ਦਬਾਅ ਪੈਂਦਾ ਹੈ। ਲੱਤਾਂ ਵਿਚ ਤਰਲ ਪਦਾਰਥ ਜਮ੍ਹਾ ਹੋਣ ਲੱਗਦਾ ਹੈ ਅਤੇ ਸੋਜ ਹੋ ਸਕਦੀ ਹੈ।

View More Web Stories