ਇਹ ਆਸਾਨ ਅਤੇ ਉਪਯੋਗੀ ਕਿਚਨ ਟਿਪਸ ਜ਼ਰੂਰ ਅਜ਼ਮਾਉ


2023/12/24 11:34:59 IST

ਮਸਾਲੇ

    ਪੀਸਣ ਵਾਲੇ ਮਸਾਲੇ ਨੂੰ ਹਮੇਸ਼ਾ ਘੱਟ ਅੱਗ ਤੇ ਪਕਾਓ, ਇਸ ਨਾਲ ਚੰਗਾ ਰੰਗ ਅਤੇ ਸੁਆਦ ਆਉਂਦਾ ਹੈ।

ਗ੍ਰੇਵੀ

    ਗ੍ਰੇਵੀ ਨੂੰ ਸਵਾਦਿਸ਼ਟ ਬਣਾਉਣ ਲਈ ਇਸ ਵਿਚ ਥੋੜੀ ਜਿਹੀ ਖੰਡ ਮਿਲਾਓ।

ਟਮਾਟਰ

    ਜਦੋਂ ਟਮਾਟਰਾਂ ਦਾ ਸੀਜ਼ਨ ਨਹੀਂ ਹੁੰਦਾ ਤਾਂ ਗ੍ਰੇਵੀ ਵਿੱਚ ਟਮਾਟਰ ਕੈਚੱਪ ਜਾਂ ਚਟਣੀ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਭਾਰੀ ਭਾਂਡੇ

    ਖੀਰ ਬਣਾਉਣ ਲਈ ਹਮੇਸ਼ਾ ਭਾਰੀ ਭਾਂਡੇ ਦੀ ਵਰਤੋਂ ਕਰੋ, ਤਾਂ ਕਿ ਦੁੱਧ ਨਾ ਸੜ ਜਾਵੇ।

ਦਹੀਂ

    ਜੇਕਰ ਤੁਸੀਂ ਮਸਾਲੇ ਚ ਦਹੀਂ ਪਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਹੌਲੀ-ਹੌਲੀ ਮਸਾਲੇ ਚ ਮਿਲਾਓ।

ਕਟਿੰਗ ਬੋਰਡ

    ਸਬਜ਼ੀਆਂ ਨੂੰ ਕੱਟਣ ਲਈ ਹਮੇਸ਼ਾ ਲੱਕੜ ਦੇ ਕਟਿੰਗ ਬੋਰਡ ਦੀ ਵਰਤੋਂ ਕਰੋ।

ਸਬਜੀਆਂ

    ਸਬਜ਼ੀਆਂ ਦਾ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਪਤਲਾ ਛਿਲਕਾ ਉਤਾਰਨ ਦੀ ਕੋਸ਼ਿਸ਼ ਕਰੋ

View More Web Stories