ਕਰੋ ਇਹ ਉਪਾਅ ਸਰਦੀਆਂ 'ਚ ਮਿਲੇਗੀ ਗਲੇ ਦੀ ਖਰਾਸ਼ ਤੋਂ ਰਾਹਤ
ਘਰੇਲੂ ਨੁਸਖੇ
ਸਰਦੀਆਂ ਵਿੱਚ ਬੈਕਟੀਰੀਆ ਵਧਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਚ ਗਲੇ ਚ ਖਰਾਸ਼ ਦੀ ਸਮੱਸਿਆ ਹੋ ਸਕਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਘਰੇਲੂ ਨੁਸਖਿਆਂ ਦੀ ਮਦਦ ਲੈ ਸਕਦੇ ਹੋ।
ਨਮਕ ਦੇ ਪਾਣੀ ਨਾਲ ਗਰਾਰੇ
ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਨਮਕ ਵਾਲੇ ਪਾਣੀ ਨਾਲ ਗਰਾਰੇ ਕਰੋ। ਇਸ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜੋ ਗਲੇ ਦੀ ਲਾਗ ਨੂੰ ਨਸ਼ਟ ਕਰ ਸਕਦੇ ਹਨ।
ਮਲੱਠੀ ਦਾ ਕਰੋ ਸੇਵਨ
ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਮਲੇਠੀ ਚਬਾਓ। ਮਲੱਠੀ ਦੀ ਤਾਸੀਰ ਗਰਮ ਹੁੰਦੀ ਹੈ, ਜੋ ਗਲੇ ਦੀ ਲਾਗ ਨੂੰ ਠੀਕ ਕਰ ਸਕਦਾ ਹੈ। ਇਸ ਨਾਲ ਦਰਦ ਤੋਂ ਵੀ ਰਾਹਤ ਮਿਲਦੀ ਹੈ।
ਕਾਲੀ ਮਿਰਚ ਅਤੇ ਖੰਡ
ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕਾਲੀ ਮਿਰਚ ਅਤੇ ਖੰਡ ਦਾ ਸੇਵਨ ਕਰ ਸਕਦੇ ਹੋ। ਕਾਲੀ ਮਿਰਚ ਚ ਮੌਜੂਦ ਗੁਣ ਤੁਹਾਡੇ ਗਲੇ ਦੀ ਖਰਾਸ਼ ਨੂੰ ਘੱਟ ਕਰਦੇ ਹਨ।
ਸ਼ਹਿਦ ਦਾ ਸੇਵਨ ਕਰੋ
ਸ਼ਹਿਦ ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜਿਸ ਨਾਲ ਗਲੇ ਚ ਖਰਾਸ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਦਾ ਸੇਵਨ ਕਾਲੀ ਮਿਰਚ ਜਾਂ ਦਾਲਚੀਨੀ ਪਾਊਡਰ ਦੇ ਨਾਲ ਕਰੋ।
ਅਦਰਕ ਦਾ ਕਾੜ੍ਹਾ ਪੀਓ
ਅਦਰਕ ਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਗਲੇ ਦੀ ਖਰਾਸ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੇ ਹਨ। ਇਸ ਨੂੰ ਪਾਣੀ ਚ ਉਬਾਲ ਕੇ ਰੋਜ਼ਾਨਾ ਚਾਹ ਦੇ ਰੂਪ ਚ ਪੀਓ।
ਪਾਨ ਦਾ ਪੱਤਾ
ਪਾਨ ਦੇ ਪੱਤਿਆਂ ਵਿੱਚ ਬਹੁਤ ਸਾਰੇ ਗੁਣ ਹੁੰਦੇ ਹਨ ਜੋ ਤੁਹਾਡੇ ਗਲੇ ਦੀ ਲਾਗ ਨੂੰ ਠੀਕ ਕਰ ਸਕਦੇ ਹਨ। ਇਸ ਤੋਂ ਇਲਾਵਾ ਗਲੇ ਦੀ ਸੋਜ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
View More Web Stories