ਸਰਦੀਆਂ ਵਿੱਚ ਡੈਂਡਰਫ ਤੋਂ ਪ੍ਰੇਸ਼ਾਨ ਹੋ ਤਾਂ ਕਰੋ ਇਹ ਕੰਮ
ਠੰਡ ਵਿੱਚ ਆਮ ਸਮੱਸਿਆ
ਠੰਡ ਦੇ ਮੌਸਮ ਵਿੱਚ ਲੋਕ ਅਕਸਰ ਡੈਂਡਰਫ ਤੋਂ ਪੀੜਤ ਹੁੰਦੇ ਹਨ। ਲੋਕ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਕੁਝ ਕਰਦੇ ਹਨ।
ਚੁਕੰਦਰ ਬਹੁਤ ਫਾਇਦੇਮੰਦ
ਚੁਕੰਦਰ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਕਈ ਗੁਣ ਮੌਜੂਦ ਹਨ। ਡੈਂਡਰਫ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਚੁਕੰਦਰ ਦੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਮਦਦਗਾਰ ਸਾਬਤ ਹੁੰਦਾ
ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਚੁਕੰਦਰ ਬਹੁਤ ਫਾਇਦੇਮੰਦ ਹੈ। ਇਸ ਦਾ ਪਾਣੀ ਸਾਡੇ ਵਾਲਾਂ ਨੂੰ ਮਜ਼ਬੂਤ ਕਰਨ ਚ ਮਦਦਗਾਰ ਸਾਬਤ ਹੁੰਦਾ ਹੈ।
ਚੁਕੰਦਰ ਦਾ ਜੂਸ ਬਣਾਓ
ਚੁਕੰਦਰ ਦਾ ਜੂਸ ਬਣਾਉਣ ਲਈ ਪਹਿਲਾਂ 1-2 ਚੁਕੰਦਰ ਲਓ। ਇਸ ਤੋਂ ਬਾਅਦ ਇਸ ਦਾ ਰਸ ਕੱਢ ਕੇ ਇਕ ਕਟੋਰੀ ਚ ਫਿਲਟਰ ਕਰੋ।
ਜੈਤੂਨ ਤੇਲ ਵੀ ਮਿਲਾਓ
ਚੁਕੰਦਰ ਦੇ ਰਸ ਵਿਚ ਜੈਤੂਨ ਦਾ ਤੇਲ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਮਿਸ਼ਰਣ ਨੂੰ ਆਪਣੀ ਖੋਪੜੀ ਤੇ ਚੰਗੀ ਤਰ੍ਹਾਂ ਲਗਾਓ ਅਤੇ ਇਸ ਦੀ ਮਾਲਿਸ਼ ਕਰੋ।
ਹੌਲੀ-ਹੌਲੀ ਮਿਲੇਗਾ ਛੁਟਕਾਰਾ
ਆਪਣਾ ਸਿਰ ਸ਼ੈਂਪੂ ਨਾਲ ਧੋਵੋ। ਅਜਿਹਾ ਕਰਨ ਨਾਲ ਤੁਹਾਨੂੰ ਹੌਲੀ-ਹੌਲੀ ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਹਫਤੇ 'ਚ 2 ਵਾਰ ਲਾਓ
ਇਸ ਮਿਸ਼ਰਣ ਨੂੰ ਹਫਤੇ ਚ ਘੱਟ ਤੋਂ ਘੱਟ ਦੋ ਵਾਰ ਲਗਾਓ। ਇਹ ਸਿਰ ਵਿੱਚ ਖੁਜਲੀ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਵਾਲ ਝੜਨੇ ਹੁੰਦੇ ਬੰਦ
ਚੁਕੰਦਰ ਦੇ ਪਾਣੀ ਦੀ ਵਰਤੋਂ ਕਰਨ ਨਾਲ ਵਾਲਾਂ ਨੂੰ ਵੱਖਰੀ ਚਮਕ ਮਿਲਦੀ ਹੈ ਅਤੇ ਵਾਲ ਝੜਨੇ ਵੀ ਬੰਦ ਹੋ ਜਾਂਦੇ ਹਨ।
View More Web Stories