ਕਰੋ ਇਹ ਉਪਾਏ, ਨੀਂਦ ਆਵੇਗੀ ਆਸਾਣੀ ਨਾਲ
ਆਸਾਨ ਉਪਾਅ
ਆਸਾਨ ਉਪਾਅ
ਰਾਤ ਨੂੰ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਤੁਹਾਡੀ ਨੀਂਦ ਤੁਹਾਡੀ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਤੁਸੀਂ ਵੀ ਕਈ ਘੰਟੇ ਬਿਸਤਰੇ ਤੇ ਲੇਟਣ ਤੋਂ ਬਾਅਦ ਵੀ ਨੀਂਦ ਨਹੀਂ ਲੈ ਪਾਉਂਦੇ ਤਾਂ ਅਜ਼ਮਾਓ ਇਹ ਆਸਾਨ ਉਪਾਅ।
ਕਸਰਤ
ਕਸਰਤ ਤੁਹਾਡੀ ਚੰਗੀ ਨੀਂਦ ਦੀ ਕੁੰਜੀ ਹੋ ਸਕਦੀ ਹੈ। ਰੋਜ਼ਾਨਾ ਕਸਰਤ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ, ਪਰ ਕੋਸ਼ਿਸ਼ ਕਰੋ ਕਿ ਸੌਣ ਤੋਂ ਤੁਰੰਤ ਪਹਿਲਾਂ ਅਜਿਹਾ ਨਾ ਕਰੋ।
ਧਿਆਨ
ਧਿਆਨ ਕਰਨ ਨਾਲ ਮਨ ਅਤੇ ਸਰੀਰ ਦੋਹਾਂ ਨੂੰ ਸ਼ਾਂਤੀ ਮਿਲਦੀ ਹੈ। ਇਸ ਨਾਲ ਤਣਾਅ ਦਾ ਪੱਧਰ ਘੱਟ ਹੁੰਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਆਰਾਮ ਮਿਲਦਾ ਹੈ।
ਫ਼ੋਨ ਰੱਖੋ ਦੂਰ
ਸੌਣ ਤੋਂ ਪਹਿਲਾਂ ਫ਼ੋਨ ਜਾਂ ਕਿਸੇ ਹੋਰ ਇਲੈਕਟ੍ਰਾਨਿਕ ਯੰਤਰ ਦੀ ਵਰਤੋਂ ਨਾ ਕਰੋ। ਇਸ ਨਾਲ ਤੁਹਾਨੂੰ ਜਲਦੀ ਨੀਂਦ ਆਵੇਗੀ।
ਲਵੈਂਡਰ ਦਾ ਤੇਲ
ਲੈਵੇਂਡਰ ਆਇਲ ਚੰਗੀ ਨੀਂਦ ਲੈਣ ਚ ਮਦਦ ਕਰਦਾ ਹੈ। ਤੁਸੀਂ ਇਸਨੂੰ ਆਪਣੇ ਸਿਰਹਾਣੇ ਜਾਂ ਕਮਰੇ ਵਿੱਚ ਛਿੜਕ ਸਕਦੇ ਹੋ ਜਾਂ ਇਸਦੇ ਕੈਪਸੂਲ ਵੀ ਲੈ ਸਕਦੇ ਹੋ। ਤੁਸੀਂ ਨਹਾਉਂਦੇ ਸਮੇਂ ਲੈਵੇਂਡਰ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।
ਕੈਫੀਨ ਤੋਂ ਬਚੋ
ਕੈਫੀਨ ਦੇ ਸੇਵਨ ਨਾਲ ਅਕਸਰ ਨੀਂਦ ਦੀ ਕਮੀ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, ਇਸਨੂੰ ਆਪਣੀ ਰੁਟੀਨ ਤੋਂ ਘਟਾਓ। ਇਸ ਦੇ ਨਾਲ ਹੀ ਤੁਹਾਨੂੰ ਸੌਣ ਤੋਂ ਪਹਿਲਾਂ ਕੈਫੀਨ ਵਾਲੇ ਡਰਿੰਕ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਹਰਬਲ ਚਾਹ ਪੀਓ
ਸੌਣ ਤੋਂ ਪਹਿਲਾਂ ਹਰਬਲ ਚਾਹ ਜਿਵੇਂ ਕੈਮੋਮਾਈਲ ਚਾਹ ਜਾਂ ਪੇਪਰਮਿੰਟ ਚਾਹ ਆਦਿ ਪੀਓ। ਇਹ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੀ ਹੈ। ਇਸ ਤੋਂ ਇਲਾਵਾ ਇਹ ਜਲਦੀ ਸੌਣ ਚ ਵੀ ਮਦਦ ਕਰਦੀ ਹੈ।
View More Web Stories