ਸ਼ਰਾਬ ਨਾਲ ਭੁੱਲ ਕੇ ਵੀ ਨਾ ਖਾਓ ਇਹ 5 ਚੀਜ਼ਾਂ
ਨਜ਼ਰਅੰਦਾਜ ਨਾ ਕਰੋ
ਅਕਸਰ ਦੇਖਿਆ ਜਾਂਦਾ ਹੈ ਕਿ ਸ਼ਰਾਬ ਪੀਣ ਸਮੇਂ ਜ਼ਿਆਦਾਤਰ ਲੋਕ ਜੋ ਦਿਲ ਕਰਦਾ ਹੈ, ਉਹ ਨਾਲ ਹੀ ਖਾ ਲੈਂਦੇ ਹਨ। ਪ੍ਰੰਤੂ, ਖਾਣ-ਪੀਣ ਦਾ ਸਿਸਟਮ ਨਜ਼ਰਅੰਦਾਜ ਨਾ ਕਰੋ। ਇਹਨਾਂ ਚੀਜ਼ਾਂ ਤੋਂ ਸ਼ਰਾਬ ਦੇ ਨਾਲ ਦੂਰੀ ਬਣਾ ਕੇ ਰੱਖੋ।
ਕੈਫੀਨ
ਸ਼ਰਾਬ ਦੇ ਨਾਲ ਕਦੇ ਵੀ ਚਾਹ, ਕੌਫੀ ਜਾਂ ਕੈਫੀਨ ਵਾਲੀਆਂ ਹੋਰ ਚੀਜ਼ਾਂ ਦੀ ਵਰਤੋਂ ਨਾ ਕਰੋ। ਇਸ ਨਾਲ ਡੀ-ਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ।
ਸ਼ੂਗਰ - ਪ੍ਰੋਸੈਸਡ ਫੂਡ
ਸ਼ਰਾਬ ਦੇ ਨਾਲ ਸ਼ੂਗਰ ਵਾਲੀ ਕਿਸੇ ਚੀਜ਼ ਦਾ ਸੇਵਨ ਨਾ ਕਰੋ। ਪ੍ਰੋਸੈਸਡ ਫੂਡ ਤੋਂ ਪਰਹੇਜ਼ ਕਰੋ। ਕਿਉਂਕਿ ਇਹ ਛੇਤੀ ਪਚ ਜਾਂਦੇ ਹਨ। ਜਿਸ ਨਾਲ ਸ਼ਰੀਰ ਨੂੰ ਨੁਕਸਾਨ ਹੁੰਦਾ ਹੈ।
ਨਮਕੀਨ ਚੀਜ਼ਾਂ
ਸ਼ਰਾਬ ਦੇ ਨਾਲ ਨਮਕ ਵਾਲੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ। ਇਸ ਨਾਲ ਡੀ-ਹਾਈਡ੍ਰੇਸ਼ਨ ਹੋ ਜਾਂਦੀ ਹੈ।
ਡੇਅਰੀ ਪ੍ਰੋਡਕਟਸ
ਸ਼ਰਾਬ ਤੋਂ ਪਹਿਲਾਂ ਤੇ ਬਾਅਦ ਵਿੱਚ ਇਹ ਪ੍ਰੋਡਕਟਸ ਨਹੀਂ ਖਾਣੇ ਚਾਹੀਦੇ। ਇਸ ਨਾਲ ਪੇਟ ਚ ਇਨਫੈਕਸ਼ਨ, ਦਰਦ, ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਚਾਕਲੇਟ
ਇਸ ਵਿੱਚ ਕੈਫੀਨ ਤੇ ਕੋਕੋ ਦੋਵੇਂ ਹੁੰਦੇ ਹਨ। ਸ਼ਰਾਬ ਦੇ ਨਾਲ ਸੇਵਨ ਕਰਨ ਮਗਰੋਂ ਪੇਟ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ। ਅੰਤੜੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।
View More Web Stories