ਸਰਦੀਆਂ ਦੇ ਵਿੱਚ ਇਹ ਕੰਮ ਨਾ ਕਰੋ


2023/11/20 15:18:12 IST

ਦੇਰ ਤੱਕ ਨਾ ਨਹਾਓ

    ਸਰਦੀਆਂ ਵਿੱਚ ਜ਼ਿਆਦਾ ਦੇਰ ਤੱਕ ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਅਤੇ ਮਨ ਦੋਹਾਂ ਤੇ ਬੁਰਾ ਪ੍ਰਭਾਵ ਪੈਂਦਾ ਹੈ।

ਬਹੁਤੇ ਕੱਪੜੇ ਨਾ ਪਾਓ

    ਸਰਦੀਆਂ ਵਿੱਚ ਬਹੁਤ ਜ਼ਿਆਦਾ ਕੱਪੜੇ ਪਹਿਨਣ ਨਾਲ ਸਰੀਰ ਓਵਰਹੀਟਿੰਗ ਦਾ ਸ਼ਿਕਾਰ ਹੋ ਸਕਦਾ ਹੈ।

ਜ਼ਿਆਦਾ ਖਾਣ ਤੋਂ ਬਚੋ

    ਸਰਦੀਆਂ ਵਿੱਚ ਬਹੁਤ ਜ਼ਿਆਦਾ ਭੋਜਨ ਖਾਣ ਤੋਂ ਪਰਹੇਜ਼ ਕਰੋ। ਭੁੱਖ ਲੱਗਣ ਤੇ ਫਾਈਬਰ ਨਾਲ ਭਰਪੂਰ ਸਬਜ਼ੀਆਂ ਜਾਂ ਫਲ ਹੀ ਖਾਓ।

ਕੈਫੀਨ ਦਾ ਜ਼ਿਆਦਾ ਸੇਵਨ

    ਸਰਦੀਆਂ ਵਿੱਚ ਜ਼ਿਆਦਾ ਚਾਹ ਅਤੇ ਕੌਫੀ ਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਘੱਟ ਪਾਣੀ ਨਾ ਪੀਓ

    ਆਮ ਤੌਰ ਤੇ ਸਰਦੀਆਂ ਚ ਕਈ ਲੋਕ ਪਾਣੀ ਦਾ ਸੇਵਨ ਘੱਟ ਕਰ ਦਿੰਦੇ ਹਨ ਪਰ ਸਿਹਤਮੰਦ ਅਤੇ ਫਿੱਟ ਰਹਿਣ ਲਈ ਪਾਣੀ ਦਾ ਸੇਵਨ ਕਾਫੀ ਮਾਤਰਾ ਚ ਕਰਨਾ ਚਾਹੀਦਾ ਹੈ।

ਪੂਰੀ ਨੀਂਦ ਲਓ

    ਸਰਦੀਆਂ ਦੇ ਮੌਸਮ ਵਿੱਚ ਦਿਨ ਛੋਟੇ ਅਤੇ ਰਾਤਾਂ ਲੰਬੀਆਂ ਹੁੰਦੀਆਂ ਹਨ। ਸਿਹਤਮੰਦ ਅਤੇ ਫਿੱਟ ਰਹਿਣ ਲਈ ਪੂਰੀ ਨੀਂਦ ਲਓ।

ਬਾਹਰ ਜਾਣ ਤੋਂ ਪਰਹੇਜ਼ ਨਾ ਕਰੋ

    ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਨਾ ਕਰੋ। ਘਰ ਵਿਚ ਰਹਿਣ ਨਾਲ ਸਿਹਤ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

View More Web Stories