ਸ਼ੂਗਰ ਦੇ ਮਰੀਜ਼ ਜ਼ਰੂਰ ਕਰਾਉਣ ਇਹ ਟੈਸਟ
ਬਲੱਡ ਸ਼ੂਗਰ ਲੈਵਲ ਚੁਣੌਤੀ
ਬਲੱਡ ਸ਼ੂਗਰ ਲੈਵਲ ਕੰਟਰੋਲ ਰੱਖਣਾ ਸ਼ੂਗਰ ਮਰੀਜ਼ਾਂ ਲਈ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਇਸਦੇ ਲਈ ਲੋੜੀਂਦੇ ਮੈਡੀਕਲ ਟੈਸਟ ਸਮੇਂ ਸਿਰ ਕਰਾ ਲੈਣੇ ਚਾਹੀਦੇ ਹਨ। ਆਓ ਜਾਣੋ ਕਿਹੜੇ ਟੈਸਟ ਅਤਿ ਜ਼ਰੂਰੀ ਹੁੰਦੇ ਹਨ.....
ਬਲੱਡ ਗੁਲੂਕੋਜ਼ ਦੀ ਜਾਂਚ
ਸ਼ੂਗਰ ਮਰੀਜ਼ਾਂ ਨੂੰ ਬਲੱਡ ਗੁਲੂਕੋਜ਼ ਦੀ ਜਾਂਚ ਕਰਾਉਣਾ ਅਤਿ ਜ਼ਰੂਰੀ ਹੁੰਦਾ ਹੈ। ਇਹ ਸ਼ੂਗਰ ਨੂੰ ਕੰਟਰੋਲ ਰੱਖਣ ਦਾ ਅਹਿਮ ਹਿੱਸਾ ਹੈ। ਗਲੂਕੋਮੀਟਰ ਜਾਂ ਸੀਜੀਐਮ ਨਾਲ ਜਾਂਚ ਕੀਤੀ ਜਾਂਦੀ ਹੈ।
ਹੀਮੋਗਲੋਬਿਨ ਏ-1ਸੀ ਟੈਸਟ
ਇਹ ਦੋ ਤਿੰਨ ਮਹੀਨਿਆਂ ਦੌਰਾਨ ਬਲੱਡ ਸ਼ੂਗਰ ਲੈਵਲ ਦੀ ਐਵਰੇਜ਼ ਦੱਸਦਾ ਹੈ। ਇਸਤੋਂ ਪਤਾ ਚੱਲਦਾ ਹੈ ਕਿ ਸ਼ੂਗਰ ਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾ ਰਿਹਾ ਹੈ।
ਲਿਪਿਡ ਪ੍ਰੋਫਾਇਲ
ਸ਼ੂਗਰ ਮਰੀਜ਼ਾਂ ਨੂੰ ਦਿਲ ਦੇ ਰੋਗਾਂ ਦਾ ਖ਼ਤਰਾ ਵਧ ਜਾਂਦਾ ਹੈ। ਲਿਪਿਡ ਪ੍ਰੋਫਾਇਲ ਟੈਸਟ ਚ ਕੈਲੇਸਟ੍ਰੋਲ ਲੈਵਲ ਦੇਖਿਆ ਜਾਂਦਾ ਹੈ। ਇਹ ਟੈਸਟ ਸਮੇਂ ਸਮੇਂ ਸਿਰ ਕਰਾਉਣਾ ਚਾਹੀਦਾ ਹੈ।
ਕਿਡਨੀ ਫੰਕਸ਼ਨ ਟੈਸਟ
ਸ਼ੂਗਰ ਕਿਡਨੀ ਨੂੰ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਹ ਟੈਸਟ ਇਸ ਲਈ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਪਤਾ ਲੱਗਦਾ ਰਹੇ ਕਿ ਕਿਡਨੀ ਕਿੰਨੀ ਚੰਗੀ ਤਰ੍ਹਾਂ ਨਾਲ ਕੰਮ ਕਰ ਰਹੀ ਹੈ।
ਅੱਖਾਂ ਦੀ ਜਾਂਚ
ਸ਼ੂਗਰ ਦਾ ਅਸਰ ਅੱਖਾਂ ਉਪਰ ਵੀ ਪੈਂਦਾ ਹੈ। ਇਸ ਕਰਕੇ ਸਮੇਂ ਸਿਰ ਅੱਖਾਂ ਦੀ ਜਾਂਚ ਕਰਾਈ ਜਾਵੇ ਤਾਂ ਜੋ ਪਤਾ ਲੱਗਦਾ ਰਹੇ ਕਿ ਅੱਖਾਂ ਬਿਲਕੁਲ ਠੀਕ ਹਨ।
ਪੈਰੀਫੇਰਲ ਨਿਊਰੋਪੈਥੀ ਸਕ੍ਰੀਨਿੰਗ
ਪੈਰੀਫੇਰਲ ਨਿਊਰੋਪੈਥੀ ਡਾਈਬਿਟੀਜ਼ ਇੱਕ ਆਮ ਸਮੱਸਿਆ ਹੈ ਜੋਕਿ ਹੱਥਾਂ ਪੈਰਾਂ ਦੀਆਂ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ। ਸਕ੍ਰੀਨਿੰਗ ਟੈਸਟ ਨਾਲ ਨਿਊਰੋਪੈਥੀ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਤੇ ਲੋੜੀਂਦੇ ਇਲਾਜ ਦੀ ਮਦਦ ਮਿਲ ਸਕਦੀ ਹੈ।
ਬਲੱਡ ਪ੍ਰੈਸ਼ਰ ਜਾਂਚ
ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸ਼ੂਗਰ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਉਣ ਲੱਗਦੀ ਹੈ। ਇਸ ਨਾਲ ਦਿਲ ਸਬੰਧੀ ਸਮੱਸਿਆਵਾਂ ਦਾ ਖ਼ਤਰਾ ਵਧ ਜਾਂਦਾ ਹੈ। ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ। ਇਸਦੇ ਲਈ ਸਮੇਂ ਸਮੇਂ ਸਿਰ ਸ਼ੂਗਰ ਮਰੀਜ਼ ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਾਉਂਦੇ ਰਹਿਣ।
View More Web Stories