ਇਸ ਤਰ੍ਹਾਂ ਘਰ 'ਚ ਸਜਾਓ ਕ੍ਰਿਸਮਸ ਟ੍ਰੀ


2023/12/21 13:12:05 IST

ਕ੍ਰਿਸਮਸ ਟ੍ਰੀ

    ਜੇਕਰ ਤੁਸੀਂ ਘਰ ਚ ਹੀ ਕ੍ਰਿਸਮਸ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਅਤੇ ਕ੍ਰਿਸਮਸ ਟ੍ਰੀ ਨੂੰ ਕਿਵੇਂ ਸਜਾਉਣਾ ਹੈ, ਇਸ ਨੂੰ ਲੈ ਕੇ ਉਲਝਣ ਚ ਹੋ ਤਾਂ ਆਓ ਜਾਣਦੇ ਹਾਂ ਇਸ ਬਾਰੇ।

ਤੋਹਫ਼ੇ

    ਕ੍ਰਿਸਮਸ ਤੇ ਤੋਹਫ਼ੇ ਦਿੱਤੇ ਜਾਂਦੇ ਹਨ। ਅਜਿਹੇ ਚ ਕ੍ਰਿਸਮਸ ਟ੍ਰੀ ਦੇ ਆਸ-ਪਾਸ ਤੁਸੀ ਛੋਟੇ-ਛੋਟੇ ਗਿਫਟ ਬਾਕਸ ਵੀ ਰੱਖ ਸਕਦੇ ਹੋ। ਇਹ ਬਾਜ਼ਾਰ ਵਿੱਚ ਉਪਲਬਧ ਹਨ ਜਾਂ ਘਰ ਵਿੱਚ ਬਣਾਏ ਜਾ ਸਕਦੇ ਹਨ।

ਲਾਈਟਾਂ

    ਤੁਸੀਂ ਕ੍ਰਿਸਮਸ ਟ੍ਰੀ ਨੂੰ ਸਜਾਉਣ ਲਈ ਛੋਟੀਆਂ ਦੀਵਾਲੀ ਵਾਲੀਆਂ ਲਾਈਟਾਂ ਦੀ ਵਰਤੋਂ ਵੀ ਕਰ ਸਕਦੇ ਹੋ।

ਰਿਬਨ ਅਤੇ ਘੰਟੀ

    ਤੁਸੀਂ ਇਸ ਨੂੰ ਰਿਬਨ ਅਤੇ ਛੋਟੀਆ-ਛੋਟੀਆ ਘੰਟੀਆਂ ਨਾਲ ਸਜਾ ਸਕਦੇ ਹੋ। ਇਸ ਤਰ੍ਹਾਂ ਤੁਹਾਡਾ ਕ੍ਰਿਸਮਸ ਟ੍ਰੀ ਹੋਰ ਵੀ ਖੂਬਸੂਰਤ ਦਿਖਾਈ ਦੇਵੇਗਾ।

ਤਾਰੇ ਦੀ ਵਰਤੋਂ

    ਸਜਾਵਟ ਲਈ ਤਾਰੇ ਬਾਜ਼ਾਰ ਵਿਚ ਆਸਾਨੀ ਨਾਲ ਉਪਲਬਧ ਹਨ। ਇਸ ਨੂੰ ਲਗਾਉਣ ਤੋਂ ਬਾਅਦ ਜਦੋਂ ਤੁਸੀਂ ਲਾਈਟ ਆਨ ਕਰੋਗੇ ਤਾਂ ਇਹ ਹੋਰ ਵੀ ਵਧੀਆ ਦਿਖਾਈ ਦੇਵੇਗੀ।

ਫੋਟੋ ਦੀ ਵਰਤੋਂ

    ਇਸ ਵਿੱਚ ਤੁਸੀਂ ਸਾਂਤਾ ਕਲਾਜ਼ ਅਤੇ ਘਰ ਵਿੱਚ ਮੌਜੂਦ ਬੱਚਿਆਂ ਦੇ ਨਾਲ ਆਪਣੀ ਫੋਟੋ ਵੀ ਲਗਾ ਸਕਦੇ ਹੋ। ਇਸ ਨਾਲ ਬੱਚੇ ਵੀ ਖੁਸ਼ ਹੋਣਗੇ।

ਬਰਫ਼ ਅਤੇ ਕੈਪ

    ਤੁਸੀਂ ਕਪਾਹ ਦੀ ਨਕਲੀ ਬਰਫ ਬਣਾ ਸਕਦੇ ਹੋ ਅਤੇ ਇਸ ਨੂੰ ਉਸ ਜਗ੍ਹਾ ਦੇ ਆਲੇ-ਦੁਆਲੇ ਲਗਾ ਸਕਦੇ ਹੋ ਜਿੱਥੇ ਕ੍ਰਿਸਮਸ ਟ੍ਰੀ ਰੱਖਿਆ ਗਿਆ ਹੈ। ਨਾਲ ਹੀ ਤੁਸੀਂ ਇਸ ਤੇ ਲਾਲ ਰੰਗ ਦੀ ਕ੍ਰਿਸਮਸ ਕੈਪ ਵੀ ਲਗਾ ਸਕਦੇ ਹੋ।

View More Web Stories