ਇਨ੍ਹਾਂ ਡ੍ਰਿੰਕਸ ਨਾਲ ਜੜ੍ਹੋਂ ਖ਼ਤਮ ਹੋ ਜਾਵੇਗੀ ਕਬਜ਼!


2024/03/20 11:39:55 IST

ਖਰਾਬ ਜੀਵਨਸ਼ੈਲੀ

    ਅੱਜਕਲ੍ਹ ਲੋਕਾਂ ਦੀ ਜੀਵਨਸ਼ੈਲੀ ਅਜਿਹੀ ਹੈ ਕਿ ਦਿਨ ਦੀ ਸ਼ੁਰੂਆਤ ਹੀ ਖਰਾਬ ਹੋ ਜਾਂਦੀ ਹੈ।

ਪੇਟ 'ਚ ਭਾਰੀਪਨ

    ਜੇਕਰ ਤੁਸੀਂ ਵੀ ਇਸ ਤੋਂ ਪਰੇਸ਼ਾਨ ਹੋ ਤੇ ਦਿਨ ਭਰ ਮਹਿਸੂਸ ਕਰਦੇ ਹੋ ਤਾਂ ਅਸੀਂ ਤੁਹਾਨੂੰ ਅਜਿਹੇ ਡਰਿੰਕਸ ਬਾਰੇ ਦੱਸਾਂਗੇ ਜਿਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਐਲੋਵੇਰਾ ਜੂਸ

    ਸਵੇਰੇ ਉੱਠ ਕੇ ਐਲੋਵੇਰਾ ਜੂਸ ਖਾਲੀ ਪੇਟ ਪੀਣ ਨਾਲ ਕਬਜ਼ ਦੀ ਸਮੱਸਿਆ ਤੋਂ ਬਹੁਤ ਰਾਹਤ ਮਿਲਦੀ ਹੈ। ਇਸ ਵਿਚ ਬਾਇਓਐਕਟਿਵ ਕੰਪਾਊਂਡ ਹੁੰਦੇ ਹਨ, ਜੋ ਤੁਹਾਡੇ ਪਾਚਨ ਤੰਤਰ ਨੂੰ ਕਈ ਫਾਇਦੇ ਦਿੰਦੇ ਹਨ।

ਨਿੰਬੂ ਪਾਣੀ

    ਜੇਕਰ ਤੁਹਾਡੀ ਪਾਚਨ ਕਿਰਿਆ ਵੀ ਖਰਾਬ ਹੋ ਗਈ ਹੈ ਤੇ ਸਵੇਰੇ ਤਾਜ਼ਾ ਹੋਣਾ ਮੁਸ਼ਕਿਲ ਕੰਮ ਹੋ ਗਿਆ ਹੈ ਤਾਂ ਤੁਸੀਂ ਰੋਜ਼ਾਨਾ ਖਾਲੀ ਪੇਟ ਵਿਟਾਮਿਨ ਸੀ ਤੇ ਸਿਟਰਿਕ ਐਸਿਡ ਨਾਲ ਭਰਪੂਰ ਨਿੰਬੂ ਪਾਣੀ ਪੀ ਸਕਦੇ ਹੋ।

ਸੌਂਫ ਦਾ ਪਾਣੀ

    ਸਵੇਰੇ ਖਾਲੀ ਪੇਟ ਸੌਂਫ ਦਾ ਪਾਣੀ ਜਾਂ ਇਸ ਤੋਂ ਬਣੀ ਚਾਹ ਪੀਣ ਨਾਲ ਤੁਸੀਂ ਗੈਸ ਤੇ ਬਦਹਜ਼ਮੀ ਤੋਂ ਛੁਟਕਾਰਾ ਪਾ ਸਕਦੇ ਹੋ।

ਅਦਰਕ ਦਾ ਪਾਣੀ

    ਪੁਰਾਣੀ ਕਬਜ਼ ਤੋਂ ਰਾਹਤ ਦਿਵਾਉਣ ਲਈ ਵੀ ਅਦਰਕ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ।

ਸੇਬ ਦਾ ਜੂਸ

    ਫਾਈਬਰ ਤੇ ਵਿਟਾਮਿਨਜ਼ ਨਾਲ ਭਰਪੂਰ ਸੇਬ ਦਾ ਜੂਸ ਤੁਹਾਡੀ ਕਬਜ਼ ਨੂੰ ਵੀ ਠੀਕ ਕਰ ਸਕਦਾ ਹੈ। ਇਹ ਨਾ ਸਿਰਫ਼ ਪੀਣ ਚ ਸਵਾਦਿਸ਼ਟ ਹੁੰਦਾ ਹੈ, ਸਗੋਂ ਇਹ ਤੁਹਾਡੀ ਪਾਚਨ ਕਿਰਿਆ ਚ ਵੀ ਕਾਫੀ ਸੁਧਾਰ ਕਰਦਾ ਹੈ।

View More Web Stories