ਸਰਦੀਆਂ ਦਾ ਸੁਪਰਫੂਡ ਹੈ ਬਰੋਕਲੀ 


2024/01/02 18:12:42 IST

ਪ੍ਰੋਟੀਨ ਦਾ ਖਜ਼ਾਨਾ  

    ਗੋਭੀ ਵਰਗੀ ਦਿਖਣ ਵਾਲੀ ਬਰੋਕਲੀ ਸੁਪਰਫੂਡ ਤੋਂ ਘੱਟ ਨਹੀਂ, ਕਿਉਂਕਿ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਬ੍ਰੋਕਲੀ ਪ੍ਰੋਟੀਨ ਦਾ ਖਜ਼ਾਨਾ ਹੈ, ਜੋ ਸ਼ਾਕਾਹਾਰੀ ਲੋਕਾਂ ਲਈ ਵਧੀਆ ਵਿਕਲਪ ਹੈ। 

ਕੈਲਸ਼ੀਅਮ ਵਰਗੇ ਤੱਤ 

    ਬਰੋਕਲੀ ਵਿੱਚ ਵਿਟਾਮਿਨ ਏ, ਸੀ, ਫਾਈਬਰ, ਜ਼ਿੰਕ, ਆਇਰਨ, ਕੈਲਸ਼ੀਅਮ ਵਰਗੇ ਤੱਤ ਮੌਜੂਦ ਹਨ, ਜੋ ਸਰੀਰ ਦੇ ਕਈ ਕਾਰਜਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਜ਼ਰੂਰੀ ਹੁੰਦੇ ਹਨ। 

ਮੋਟਾਪੇ ਤੋਂ ਬਚਾਉਂਦਾ

    ਬਰੋਕਲੀ ਖਾਣ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ, ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਮੋਟਾਪੇ ਤੋਂ ਬਚਿਆ ਜਾ ਸਕਦਾ ਹੈ। 

ਸਵਾਦਿਸ਼ਟ ਪਕਵਾਨ ਬਣਦੇ

    ਤੁਸੀਂ ਸਮਝ ਨਹੀਂ ਪਾਉਂਦੇ ਹੋ ਕਿ ਇਸ ਨੂੰ ਕਿਵੇਂ ਖਾਣਾ ਹੈ। ਬਰੋਕਲੀ ਦੀਆਂ ਕੁਝ ਆਸਾਨ ਅਤੇ ਸਵਾਦਿਸ਼ਟ ਪਕਵਾਨ ਬਣਾਏ ਜਾ ਸਕਦੇ ਹਨ।

ਬਰੋਕਲੀ ਸਲਾਦ

    ਬਰੋਕਲੀ ਨੂੰ ਸਲਾਦ ਦੇ ਤੌਰ ਤੇ ਖਾ ਸਕਦੇ ਹੋ। ਇਸ ਨੂੰ ਹਲਕਾ ਜਿਹਾ ਉਬਾਲੋ ਤਾਂ ਕਿ ਇਹ ਥੋੜ੍ਹਾ ਨਰਮ ਹੋ ਜਾਵੇ ਅਤੇ ਕਟੋਰੀ ਵਿੱਚ ਖੀਰਾ, ਚੁਕੰਦਰ ਅਤੇ ਹੋਰ ਮਨਪਸੰਦ ਸਬਜ਼ੀਆਂ ਪਾਓ। 

ਬਰੋਕਲੀ ਓਮਲੇਟ

    ਇਸ ਸਿਹਤਮੰਦ ਸਬਜ਼ੀ ਨੂੰ ਤੁਸੀਂ ਆਮਲੇਟ ਚ ਵੀ ਵਰਤ ਸਕਦੇ ਹੋ। ਇਸ ਵਿਚ ਹਲਕੀ ਉਬਲੀ ਹੋਈ ਬਰੋਕਲੀ ਪਾਓ। ਅੰਡੇ ਅਤੇ ਬਰੋਕਲੀ ਦੋਵੇਂ ਪ੍ਰੋਟੀਨ ਦੇ ਚੰਗੇ ਸਰੋਤ ਹਨ।

ਫ੍ਰਾਈਡ ਰਾਈਸ ਨਾਲ ਖਾਓ

    ਜਿਸ ਤਰ੍ਹਾਂ ਤੁਸੀਂ ਪੁਲਾਓ ਜਾਂ ਫ੍ਰਾਈਡ ਰਾਈਸ ਵਿੱਚ ਗੋਭੀ ਦੀ ਵਰਤੋਂ ਕਰਦੇ ਹੋ, ਉਸੇ ਤਰ੍ਹਾਂ ਬਰੋਕਲੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ਨੂੰ ਉਬਾਲ ਕੇ ਜਾਂ ਇਸ ਨੂੰ ਹਲਕਾ ਤਲ ਕੇ ਪਾਇਆ ਜਾ ਸਕਦਾ ਹੈ। 

ਬਰੋਕਲੀ ਸਮੂਥੀ

    ਸਮੂਦੀਜ਼ ਫਿਟਨੈਸ ਫ੍ਰੀਕ ਲੋਕਾਂ ਦੀ ਖੁਰਾਕ ਦਾ ਜ਼ਰੂਰੀ ਹਿੱਸਾ ਹਨ। ਇਸ ਲਈ ਤੁਸੀਂ ਆਪਣੀ ਸਮੂਦੀ ਨੂੰ ਸਵਾਦਿਸ਼ਟ ਅਤੇ ਸਿਹਤਮੰਦ ਬਣਾਉਣ ਲਈ ਬਰੋਕਲੀ ਦੀ ਵਰਤੋਂ ਵੀ ਕਰ ਸਕਦੇ ਹੋ। 

ਬਰੋਕਲੀ ਸੂਪ

    ਸੂਪ ਵਿੱਚ ਵੀ ਬਰੋਕਲੀ ਦਾ ਸਵਾਦ ਅਦਭੁਤ ਹੁੰਦਾ ਹੈ। ਸੂਪ ਬਣਾਉਣ ਵਿਚ ਬਰੋਕਲੀ ਪਿਊਰੀ ਦੀ ਵਰਤੋਂ ਕਰ ਸਕਦੇ ਹੋ ਜਾਂ ਛੋਟੇ ਟੁਕੜਿਆਂ ਦੇ ਰੂਪ ਵਿਚ।

View More Web Stories