ਮੋਤੀਆਂ ਵਾਂਗ ਚਮਕਾਓ ਪੀਲੇ ਦੰਦ, ਅਪਨਾਓ ਇਹ ਨੁਸਖੇ


2024/01/09 18:52:47 IST

ਸਾਹ ਦੀ ਬਦਬੂ

    ਜੇ ਤੁਸੀਂ ਸਮੇਂ ਸਿਰ ਦੰਦਾਂ ਦੀ ਦੇਖਭਾਲ ਨਹੀਂ ਕਰਦੇ ਹੋ ਤਾਂ ਉਹ ਪੀਲੇ ਪੈਣ ਲੱਗਦੇ ਹਨ। ਕਈ ਲੋਕਾਂ ਨੂੰ ਸਾਹ ਦੀ ਬਦਬੂ ਵੀ ਆਉਂਦੀ ਹੈ। ਦੰਦਾਂ ਵਿੱਚੋਂ ਬਦਬੂ ਆਉਣ ਲਈ ਕਈ ਕਾਰਨ ਜ਼ਿੰਮੇਵਾਰ ਹਨ।

ਸੰਭਾਲ ਕਰਨਾ ਜ਼ਰੂਰੀ

    ਪੀਲੇ ਦੰਦ ਵਿਅਕਤੀ ਨੂੰ ਸ਼ਰਮਿੰਦਾ ਕਰਦੇ ਹਨ। ਜੇਕਰ ਤੁਹਾਡੇ ਦੰਦ ਪੀਲੇ ਹਨ ਅਤੇ ਤੁਸੀਂ ਮੋਤੀਆਂ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਇਹ ਟਿਪਸ ਤੁਹਾਡੇ ਲਈ ਬਹੁਤ ਫਾਇਦੇਮੰਦ ਹਨ।

ਬੇਕਿੰਗ ਸੋਡਾ

    ਬੇਕਿੰਗ ਸੋਡਾ ਅਤੇ ਪਾਣੀ ਸਭ ਤੋਂ ਵਧੀਆ ਵਿਕਲਪ ਹੈ। ਇਕ ਚਮਚ ਬੇਕਿੰਗ ਸੋਡਾ ਲਓ ਅਤੇ ਲੋੜ ਅਨੁਸਾਰ ਪਾਣੀ ਵਿਚ ਮਿਲਾ ਲਓ। ਇਸਨੂੰ ਦੰਦਾਂ ਤੇ ਲਗਾਓ ਅਤੇ 5 ਮਿੰਟ ਬਾਅਦ ਧੋ ਲਓ। ਅਜਿਹਾ ਕਰਨ ਨਾਲ ਬਦਬੂ ਨਹੀਂ ਆਵੇਗੀ ਅਤੇ ਦੰਦ ਸਾਫ਼ ਹੋ ਜਾਣਗੇ।

ਨਿੰਬੂ ਛਿਲਕਾ

    ਇਸ ਵਿੱਚ ਸਿਟਰਿਕ ਐਸਿਡ ਹੁੰਦਾ ਹੈ ਜੋ ਦੰਦਾਂ ਦਾ ਪੀਲਾਪਨ ਦੂਰ ਕਰਦਾ ਹੈ। ਧਿਆਨ ਰੱਖੋ ਕਿ ਨਿੰਬੂ ਦੀ ਵਰਤੋਂ ਕਦੇ ਵੀ ਦੰਦਾਂ ਤੇ ਨਾ ਕਰੋ। ਇਸਦੇ ਲਈ ਨਿੰਬੂ ਦਾ ਛਿਲਕਾ ਲੈ ਕੇ ਦੰਦਾਂ ਤੇ ਦੋ ਮਿੰਟ ਤੱਕ ਮਾਲਿਸ਼ ਕਰੋ। ਪੀਲਾਪਨ ਦੂਰ ਹੋਵੇਗਾ।

ਨਾਰੀਅਲ ਤੇਲ

    ਇਹ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਦੰਦਾਂ ਦਾ ਪੀਲਾਪਨ ਆਸਾਨੀ ਨਾਲ ਦੂਰ ਕਰਦਾ ਹੈ। ਇੱਕ ਚੱਮਚ ਨਾਰੀਅਲ ਦਾ ਤੇਲ ਲੈ ਕੇ ਮੂੰਹ ਅੰਦਰੋਂ ਧੋ ਲਓ। ਅਜਿਹਾ ਕਰਨ ਨਾਲ ਦੰਦਾਂ ਚੋਂ ਬਦਬੂ ਨਹੀਂ ਆਵੇਗੀ ਅਤੇ ਪੀਲੇ ਦੰਦ ਚਮਕਣ ਲੱਗ ਜਾਣਗੇ।

ਨਿੰਮ

    ਨਿੰਮ ਦੇ ਪੇਸਟ ਦੀ ਵਰਤੋਂ ਕਰੋ। ਨਿੰਮ ਨੂੰ ਪੀਸ ਵੀ ਸਕਦੇ ਹੋ। ਟੂਥਪੇਸਟ ਵਿੱਚ ਨਿੰਮ ਦਾ ਪੇਸਟ ਵੀ ਮਿਲਾ ਸਕਦੇ ਹੋ। ਇਸ ਉਪਾਅ ਦਾ ਅਸਰ ਤੁਹਾਨੂੰ ਇੱਕ ਹਫਤੇ ਦੇ ਅੰਦਰ ਨਜ਼ਰ ਆਵੇਗਾ।

View More Web Stories