ਸਿਹਤ ਲਈ ਵਧੇਰੇ ਫਾਇਦੇਮੰਦ ਕਾਲਾ ਨਮਕ
ਹਰ ਰਸੋਈ 'ਚ ਮਿਲਦਾ
ਹਰ ਭਾਰਤੀ ਰਸੋਈ ਚ ਆਸਾਨੀ ਨਾਲ ਮਿਲਣ ਵਾਲਾ ਕਾਲਾ ਨਮਕ ਭਾਵੇਂ ਤੁਹਾਨੂੰ ਮਾਮੂਲੀ ਲੱਗੇ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਲਈ ਬਹੁਤ ਫਾਇਦੇਮੰਦ ਹੈ।
ਪਾਚਨ ਪ੍ਰਣਾਲੀ 'ਚ ਸੁਧਾਰ
ਚਾਟ ਹੋਵੇ ਜਾਂ ਸਲਾਦ, ਇਹ ਨਾ ਸਿਰਫ਼ ਉਨ੍ਹਾਂ ਦੇ ਸਵਾਦ ਨੂੰ ਵਧਾਉਂਦਾ ਹੈ, ਬਲਕਿ ਤੁਹਾਡੀ ਪਾਚਨ ਪ੍ਰਣਾਲੀ ਨੂੰ ਸੁਧਾਰਨ ਵਿਚ ਵੀ ਮਦਦ ਕਰਦਾ ਹੈ।
ਪੌਸ਼ਟਿਕ ਤੱਤਾਂ ਦਾ ਖਜ਼ਾਨਾ
ਇਹ ਬਹੁਤ ਸਾਰੇ ਐਂਟੀਆਕਸੀਡੈਂਟਸ ਅਤੇ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
ਐਸਿਡਿਟੀ ਤੋਂ ਰਾਹਤ
ਗੈਸ-ਐਸੀਡਿਟੀ ਦੀ ਸਮੱਸਿਆ ਹੈ ਤਾਂ ਕਾਲਾ ਨਮਕ ਫਾਇਦੇਮੰਦ ਹੋ ਸਕਦਾ ਹੈ। ਕੁਝ ਅਧਿਐਨਾਂ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਇਹ ਤੁਹਾਡੇ ਲੀਵਰ ਦੀ ਸਿਹਤ ਲਈ ਵੀ ਵਧੀਆ ਸਾਬਤ ਹੁੰਦਾ ਹੈ।
ਬਿਹਤਰ ਪਾਚਨ
ਅੱਜ-ਕੱਲ੍ਹ ਗਲਤ ਅਤੇ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਕਾਰਨ ਜ਼ਿਆਦਾਤਰ ਲੋਕ ਪਾਚਨ ਕਿਰਿਆ ਖਰਾਬ ਹੋਣ ਦੀ ਸ਼ਿਕਾਇਤ ਕਰਦੇ ਹਨ। ਅਜਿਹੇ ਲੋਕਾਂ ਲਈ ਵੀ ਇੱਕ ਚੁਟਕੀ ਕਾਲਾ ਨਮਕ ਬਹੁਤ ਫਾਇਦੇਮੰਦ ਹੁੰਦਾ ਹੈ।
ਦਿਲ ਲਈ ਚੰਗਾ
ਜਿਨ੍ਹਾਂ ਲੋਕਾਂ ਨੂੰ ਬੈਡ ਕੋਲੈਸਟ੍ਰੋਲ ਦੀ ਸਮੱਸਿਆ ਹੈ ਉਨ੍ਹਾਂ ਲਈ ਵੀ ਇਸ ਦਾ ਸੇਵਨ ਵਧੀਆ ਹੈ। ਇਹ ਕੋਲੈਸਟ੍ਰੋਲ ਨੂੰ ਕੰਟਰੋਲ ਕਰਕੇ ਤੁਹਾਡੇ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।
ਭਾਰ ਘਟਾਉਣ ਵਿੱਚ ਪ੍ਰਭਾਵਸ਼ਾਲੀ
ਕਾਲੇ ਨਮਕ ਵਿੱਚ ਮੋਟਾਪਾ ਰੋਕੂ ਗੁਣ ਹੁੰਦੇ ਹਨ। ਅਜਿਹੇ ਚ ਜੇਕਰ ਤੁਸੀਂ ਇਸ ਨੂੰ ਡਾਈਟ ਚ ਕਿਸੇ ਵੀ ਰੂਪ ਜਿਵੇਂ ਸਲਾਦ, ਡ੍ਰਿੰਕ ਚ ਸ਼ਾਮਲ ਕਰਦੇ ਹੋ ਤਾਂ ਇਹ ਤੁਹਾਡੇ ਭਾਰ ਨੂੰ ਘੱਟ ਕਰਨ ਚ ਵੀ ਮਦਦ ਕਰ ਸਕਦਾ ਹੈ।
View More Web Stories