ਇਹਨਾਂ ਚੀਜ਼ਾਂ ਅੱਗੇ ਕਾਜੂ-ਬਦਾਮ ਵੀ ਫੇਲ੍ਹ, ਠੰਡ 'ਚ ਜ਼ਰੂਰ ਖਾਓ


2024/01/11 18:06:14 IST

ਸੁੱਕੇ ਮੇਵਿਆਂ ਦੇ ਬਾਦਸ਼ਾਹ

    ਕਾਜੂ ਬਾਦਾਮ ਸੁੱਕੇ ਮੇਵਿਆਂ ਦੇ ਬਾਦਸ਼ਾਹ ਹਨ। ਲੋਕਾਂ ਦਾ ਮੰਨਣਾ ਹੈ ਕਿ ਕਾਜੂ ਬਾਦਾਮ ਖਾਣ ਨਾਲ ਸਰੀਰ ਠੰਡ ਤੋਂ ਬਚਦਾ ਹੈ ਪਰ ਇਹ ਗੱਲ ਅਧੂਰੀ ਹੈ।

ਗੁੜ-ਤਿਲ

    ਗੁੜ ਤੇ ਤਿਲ ਦਾ ਸੇਵਨ ਕਾਜੂ ਬਾਦਾਮ ਤੋਂ ਵੀ ਵਧੇੇਰੇ ਸਹੀ ਹੈ। ਕਾਜੂ ਬਾਦਾਮਾਂ ਦੇ ਮੁਕਾਬਲੇ ਕਿਤੇ ਸਸਤੇ ਮਿਲਣ ਵਾਲੇ ਗੁੜ ਤੇ ਤਿਲ ਸਰਦੀ ਤੋਂ ਬਚਣ ਦਾ ਨੰਬਰ ਵਨ ਨੁਸਖਾ ਹੈ। ਗੁੜ ਤੇ ਤਿਲ ਦੋਨਾਂ ਦੀ ਤਾਸੀਰ ਗਰਮ ਹੁੰਦੀ ਹੈ।

ਤਾਪਮਾਨ ਰੈਗੂਲੇਟ

    ਆਯੂਰਵੈਦਿਕ ਚਿਕਿਤਸਾ ਵਿੱਚ ਗਾਂ ਦੇ ਦੁੱਧ ਤੋਂ ਬਾਅਦ ਤਿਲਾਂ ਦੇ ਤੇਲ ਨੂੰ ਬਹੁਤ ਗੁਣਕਾਰੀ ਮੰਨਿਆ ਗਿਆ ਹੈ। ਸਰਦੀਆਂ ਵਿਚ ਤਿਲ ਤੇ ਗੁੜ ਨੂੰ ਮਿਲਾ ਕੇ ਖਾਣ ਨਾਲ ਤਾਪਮਾਨ ਰੈਗੂਲੇਟ ਹੁੰਦਾ ਹੈ। ਇਸ ਨਾਲ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ।

ਖਾਂਸੀ-ਜ਼ੁਕਾਮ

    ਖੰਘ, ਜ਼ੁਕਾਮ ਤੇ ਫਲੂ ਆਦਿ ਬੈਕਟੀਰੀਆ ਤੋਂ ਬਚਾਅ ਲਈ ਵੀ ਤਿਲ ਤੇ ਗੁੜ ਫਾਇਦੇਮੰਦ ਹਨ। ਆਯੂਰਵੈਦ ਦੇ ਮੁਤਾਬਿਕ ਹਰ ਰੋਜ਼ 20-25 ਗ੍ਰਾਮ ਦਾ ਤਿਲ ਗੁੜ ਦਾ ਲੱਡੂ ਖਾਣਾ ਚੰਗਾ ਰਹਿੰਦਾ ਹੈ।

ਭਰਪੂਰ ਤੱਤ

    ਤਿਲ ਵਿੱਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਾਜੂ ਤੇ ਬਾਦਾਮਾਂ ਵਿਚ ਵੀ ਨਹੀਂ ਹੁੰਦੇ। ਤਿਲਾਂ ਵਿੱਚ ਕਾਜੂ-ਬਾਦਾਮ ਨਾਲੋਂ ਵਧੇਰੇ ਪ੍ਰੋਟੀਨ, ਫਾਇਬਰ, ਆਇਰਨ, ਕੈਲਸ਼ੀਅਮ ਹੁੰਦਾ ਹੈ

ਵਿਟਾਮਿਨ

    ਤਿਲਾਂ ਵਿਚ ਫਾਸਫੋਰਸ, ਮੈਗਨੀਸ਼ੀਅਮ ਤੇ ਵਿਟਾਮਿਨ ਬੀ1 ਵੀ ਮੌਜੂਦ ਹੁੰਦਾ ਹੈ। ਇਹਨਾਂ ਗੁਣਾਂ ਸਦਕਾ ਤਿਲ ਸਾਨੂੰ ਦਿਲ ਦੇ ਰੋਗਾਂ ਤੋਂ ਬਚਾਉਣ ਵਿਚ ਵੀ ਸਹਾਇਤਾ ਕਰਦੇ ਹਨ।

View More Web Stories